[moga] - ਫ਼ਰਦ ਕੇਂਦਰ ਜ਼ਮੀਨ ਮਾਲਕਾਂ ਲਈ ਹੋ ਰਹੇ ਨੇ ਵਰਦਾਨ ਸਾਬਤ

  |   Moganews

ਮੋਗਾ (ਗੋਪੀ ਰਾਊਕੇ)-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲੇ ’ਚ ਚੱਲ ਰਹੇ ਫ਼ਰਦ ਕੇਂਦਰਾਂ ਰਾਹੀਂ ਇਸ ਚਾਲੂ ਮਾਲੀ ਸਾਲ ਦੌਰਾਨ 1 ਅਪ੍ਰੈਲ, 2018 ਤੋਂ 31 ਦਸੰਬਰ, 2018 ਤੱਕ 93001 ਜ਼ਮੀਨ ਮਾਲਕਾਂ ਨੂੰ ਜ਼ਮੀਨੀ ਰਿਕਾਰਡ ਦੇ 9 ਲੱਖ 10 ਹਜ਼ਾਰ 581 ਪੰਨੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਇਨ੍ਹਾਂ ਫ਼ਰਦਾਂ ਤੋਂ 1 ਕਰੋਡ਼ 82 ਲੱਖ 11 ਹਜ਼ਾਰ 620 ਰੁਪਏ ਦੀ ਸਰਕਾਰੀ ਫ਼ੀਸ ਦੀ ਵਸੂਲੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਹੋਰ ਜ਼ਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫ਼ਰਦਾਂ ਆਦਿ ਲੈਣ ਲਈ ਜ਼ਿਲਾ ਪੱਧਰ, ਸਬ-ਡਵੀਜ਼ਨ ਅਤੇ ਸਬ-ਤਹਿਸੀਲ ਪੱਧਰ ’ਤੇ ਖੋਲ੍ਹੇ ਗਏ ਫ਼ਰਦ ਕੇਂਦਰ ਜ਼ਮੀਨ ਮਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਜ਼ਿਲੇ ਦੇ ਵੱਖ-ਵੱਖ ਫ਼ਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 20 ਰੁਪਏ ਪ੍ਰਤੀ ਪੰਨਾ ਵਸੂਲ ਕੇ 15 ਮਿੰਟਾਂ ’ਚ ਫ਼ਰਦ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। 30348 ਜ਼ਮੀਨ ਮਾਲਕਾਂ ਨੂੰ 250473 ਪੰਨੇ ਨਕਲਾਂ ਕੀਤੀਆਂ ਜਾਰੀ ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲੇ ’ਚ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਬੱਧਨੀ ਕਲਾਂ ਵਿਖੇ ਫ਼ਰਦ ਕੇਂਦਰ ਕੰਮ ਕਰ ਰਹੇ ਹਨ। ਜ਼ਿਲਾ ਪੱਧਰੀ ਫ਼ਰਦ ਕੇਂਦਰ ਮੋਗਾ ਤੋਂ 30348 ਜ਼ਮੀਨ ਮਾਲਕਾਂ ਨੂੰ 250473 ਪੰਨੇ ਨਕਲਾਂ ਜਾਰੀ ਕੀਤੀਆਂ ਗਈਆਂ। ਇਸੇ ਤਰ੍ਹਾਂ ਫ਼ਰਦ ਕੇਂਦਰ ਬਾਘਾਪੁਰਾਣਾ ਤੋਂ 28855 ਜ਼ਮੀਨ ਮਾਲਕਾਂ ਨੂੰ 264965 ਪੰਨੇ, ਨਿਹਾਲ ਸਿੰਘ ਵਾਲਾ ਤੋਂ 16203 ਜ਼ਮੀਨ ਮਾਲਕਾਂ ਨੂੰ 126716 ਪੰਨੇ, ਧਰਮਕੋਟ ਤੋਂ 9205 ਜ਼ਮੀਨ ਮਾਲਕਾਂ ਨੂੰ 217569 ਪੰਨੇ ਅਤੇ ਫ਼ਰਦ ਕੇਂਦਰ ਬੱਧਨੀ ਕਲਾਂ ਤੋਂ 8390 ਜ਼ਮੀਨ ਮਾਲਕਾਂ ਨੂੰ 50858 ਪੰਨੇ ਜ਼ਮੀਨੀ ਰਿਕਾਰਡ ਦੀਆਂ ਨਕਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਲੋਕਾਂ ਦੇ ਪੈਸੇ ਤੇ ਸਮੇਂ ਦੀ ਹੁੰਦੀ ਹੈ ਬੱਚਤ ਫ਼ਰਦ ਕੇਂਦਰਾਂ ’ਚ ਜ਼ਮੀਨ ਮਾਲਕ ਜ਼ਮੀਨੀ ਰਿਕਾਰਡ ਜਾਂ ਫ਼ਰਦ ਦੀ ਕਾਪੀ ਮਿੰਟਾਂ ’ਚ ਹੀ ਹਾਸਲ ਕਰ ਲੈਂਦੇ ਹਨ, ਜਿਸ ਨਾਲ ਹੁਣ ਲੋਕਾਂ ਨੂੰ ਖ਼ੱਜਲ਼-ਖ਼ੁਆਰ ਨਹੀਂ ਹੋਣਾ ਪੈਂਦਾ ਤੇ ਲੋਕਾਂ ਦੇ ਪੈਸੇ ਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ। ਸੰਦੀਪ ਹੰਸ ਨੇ ਦੱਸਿਆ ਕਿ ਵੈੱਬ ਸਾਈਟ ’ਤੇ ਕੋਈ ਵੀ ਜ਼ਮੀਨ ਮਾਲਕ ਆਪਣੇ ਜ਼ਮੀਨੀ ਰਿਕਾਰਡ ਨੂੰ ਵੇਖ ਸਕਦਾ ਹੈ ਅਤੇ ਇਸ ਦੀ ਕਾਪੀ ਦਾ ਪ੍ਰਿੰਟ ਆਊਟ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰਾਂ ਤਹਿਤ ਸਰਕਾਰ ਦੀ ਇਹ ਵੀ ਸੰਭਵ ਕੋਸ਼ਿਸ਼ ਹੈ ਕਿ ਫ਼ਰਦ ਕੇਂਦਰਾਂ ’ਚ ਆਉਣ ਵਾਲੇ ਲੋਕਾਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲਾ ਸਿਸਟਮ ਮੈਨੇਜਰ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਸੁਰਿੰਦਰ ਅਰੋਡ਼ਾ ਨੇ ਦੱਸਿਆ ਕਿ ਜ਼ਿਲੇ ਦੇ ਫ਼ਰਦ ਕੇਂਦਰਾਂ ਤੋਂ ਕਿਸਾਨਾਂ ਨੂੰ ਵਿਸ਼ੇਸ਼ ਸਟੇਸ਼ਨਰੀ ਤੇ ਪ੍ਰਿੰਟ ਕੀਤੀ ਹੋਈ ਤਸਦੀਕ-ਸ਼ੁਦਾ ਕਾਪੀ ਮੁਹੱਈਆ ਕਰਵਾਈ ਜਾਂਦੀ ਹੈ।

ਫੋਟੋ - http://v.duta.us/AUOYNgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Xe9QhwAA

📲 Get Moga News on Whatsapp 💬