[patiala] - ਪੰਚਾਇਤੀ ਚੋਣਾਂ ਦੀ ਰੰਜਸ਼ ਕਾਰਨ ਲਡ਼ਾਈ; 5 ਜ਼ਖਮੀ

  |   Patialanews

ਬਨੂਡ਼, (ਗੁਰਪਾਲ)- ਪਿੰਡ ਕਰਾਲਾ ਵਿਚ ਪੰਚਾਇਤੀ ਚੋਣਾਂ ਦੀ ਰੰਜਸ਼ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚ ਡੰਡੇ-ਸੋਟਿਆਂ ਤੇ ਇੱਟਾਂ-ਰੋਡ਼ਿਆਂ ਨਾਲ ਜੰਮ ਕੇ ਹੋਈ ਲਡ਼ਾਈ ਵਿਚ 5 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਵਸਨੀਕ ਹਰਚੰਦ ਸਿੰਘ ਮੋਹਾਲੀ ਵਿਖੇ ਕਿਸੇ ਕੰਪਨੀ ਦੀ ਕਾਰ ਚਲਾਉਂਦਾ ਹੈ। ਐਤਵਾਰ ਦੀ ਰਾਤ ਨੂੰ ਉਹ ਆਪਣੇ ਪਿੰਡ ਆਇਆ। ਉਹ ਆਪਣੇ ਘਰ ਵੱਲ ਜਾ ਰਿਹਾ ਸੀ। ਲਖਵਿੰਦਰ ਲੱਖੀ ਜੋ ਕਿ ਸਰਪੰਚੀ ਦੀ ਚੋਣ ਹਾਰ ਗਿਆ ਸੀ, ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟ-ਮਾਰ ਕੀਤੀ।

ਇਸ ਦੀ ਸ਼ਿਕਾਇਤ ਪੀੜਤ ਨੇ ਥਾਣਾ ਬਨੂਡ਼ ਵਿਖੇ ਕਰ ਦਿੱਤੀ। ਜਦੋਂ ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਪਿੰਡ ਪਹੁੰਚੀ ਤਾਂ ਲਡ਼ਾਈ ਦਾ ਕਾਰਨ ਬਣ ਗਈ। ਇਸ ਮੌਕੇ ਦੋਵਾਂ ਪਾਰਟੀਆਂ ਵਿਚ ਜੰਮ ਕੇ ਲਡ਼ਾਈ ਹੋਈ। ਦੋਵਾਂ ਪਾਸਿਆਂ ਤੋਂ ਇੱਟਾਂ-ਰੋਡ਼ੇ ਅਤੇ ਡੰਡੇ-ਸੋਟਿਆਂ ਦੀ ਖੁੱਲ੍ਹ ਕੇ ਵਰਤੋਂ ਹੋਈ। ਇਸ ਵਿਚ 5 ਵਿਅਕਤੀ ਜ਼ਖਮੀ ਹੋ ਗਏ। ਲਖਵਿੰਦਰ ਲੱਖੀ ਤੇ ਸਾਬਕਾ ਸਰਪੰਚ ਕਿਰਪਾਲ ਸਿੰਘ ਡੇਰਾਬੱਸੀ ਹਸਪਤਾਲ, ਕਮਲਜੀਤ ਸਿੰਘ 32-ਸੈਕਟਰ ਚੰਡੀਗਡ਼੍ਹ ਦੇ ਹਸਪਤਾਲ, ਸੁਖਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਬਨੂਡ਼ ਦੇ ਹਸਪਤਾਲ ਵਿਖੇ ਆਪਣਾ ਇਲਾਜ ਕਰਵਾ ਰਹੇ ਹਨ।

ਫੋਟੋ - http://v.duta.us/yI71bQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/D2kL1QAA

📲 Get Patiala News on Whatsapp 💬