[patiala] - ਮੀਡੀਆ ਹੀ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਦਾ ਮੁੱਖ ਜ਼ਰੀਆ: ਪ੍ਰਨੀਤ ਕੌਰ

  |   Patialanews

ਪਟਿਆਲਾ (ਜੋਸਨ)-ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਸਰਕਾਰ ਦੀਆਂ ਲੋਕਾਂ ਦੀ ਭਲਾਈ ਲਈ ਸਕੀਮਾਂ ਅਤੇ ਹੋਰ ਨੀਤੀਆਂ ਨੂੰ ਆਮ ਲੋਕਾਂ ਵਿਚ ਪਹੁੰਚਾਉਣ ਲਈ ਮੀਡੀਆ ਹੀ ਇਕ ਮੁੱਖ ਜ਼ਰੀਆ ਹੈ। ਉਹ ਅੱਜ ਇਥੇ ਚੌਥੀ ਸਾਲਾਨਾ ਜਰਨਲਿਸਟ ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਆਏ ਹੋਏ ਸਨ। ਇਸ ਮੌਕੇ ਚੇਅਰਮੈਨ ਜਗਜੀਤ ਸਿੰਘ ਦਰਦੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਡੇ ਸਮਾਜ ਨੂੰ ਸਹੀ ਦਿਸ਼ਾ ਦੇਣ ਅਤੇ ਸਾਡੀ ਪੀਡ਼੍ਹੀ ਨੂੰ ਸਹੀ ਰਸਤੇ ’ਤੇ ਤੋਰਨ ਲਈ ਮੀਡੀਆ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਜਦੋਂ ਵੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਸਕੀਮਾਂ ਲਿਆਂਦੀਆਂ ਤਾਂ ਮੀਡੀਆ ਨੇ ਵੀ ਉਨ੍ਹਾਂ ਨੂੰ ਪ੍ਰਚਾਰਿਤ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਸਾਡਾ ਸਮਾਜ ਅੱਜ ਦੇ ਸਮੇਂ ਵਿਚ ਇਸ ਭੱਜ-ਦੌੜ ਦੀ ਜ਼ਿੰਦਗੀ ਕਾਰਨ ਮੀਡੀਆ ’ਤੇ ਹੀ ਆਧਾਰਤ ਹੈ। ਇਸ ਦੌਰਾਨ ਵਾਈਸ-ਚਾਂਸਲਰ ਡਾ. ਬੀ. ਐੈੱਸ. ਘੁੰਮਣ ਨੇ ਕਿਹਾ ਕਿ ਮੀਡੀਆ ਇਕ ਮਜ਼ਬੂਤ ਥੰਮ੍ਹ ਹੈ। ਇਸ ਲਈ ਪੱਤਰਕਾਰ ਨੂੰ ਕਦੇ ਵੀ ਪੱਤਰਕਾਰਤਾ ਕਰਦੇ ਸਮੇਂ ਡਰਨਾ ਨਹੀਂ ਚਾਹੀਦਾ। ਸਾਡੇ ਸਮਾਜ ਨੂੰ ਮੀਡੀਆ ਤੋਂ ਵੱਡੀਆਂ ਆਸਾਂ ਹਨ। ®ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ, ਅਜਾਇਬ ਸਿੰਘ ਚੱਠਾ ਚੇਅਰਮੈਨ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ, ਜਸਵਿੰਦਰ ਕੌਰ ਦਰਦੀ ਡਾਇਰੈਕਟਰ ਸ੍ਰੀ ਗੁਰੂ ਹਰਕ੍ਰਿਸ਼ਨ ਵਿੱਦਿਅਕ ਅਦਾਰੇ, ਡਾ. ਇੰਦਰਪ੍ਰੀਤ ਕੌਰ ਦਰਦੀ, ਸੀ. ਈ. ਓ. ਹਰਪ੍ਰੀਤ ਸਿੰਘ ਦਰਦੀ, ਡਾਇਰੈਕਟਰ ਸਤਬੀਰ ਸਿੰਘ ਦਰਦੀ, ਡਾਇਰੈਕਟਰ ਜਤਿੰਦਰਪਾਲ ਸਿੰਘ, ਡਾਇਰੈਕਟਰ ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ ਗਰੇਵਾਲ, ਸੰਦੀਪ ਬੰਧੂ, ਐਡਵੋਕੇਟ ਸੁਰਿੰਦਰ ਸਿੰਘ, ਬ੍ਰਿਗੇਡੀਅਰ ਜੀ. ਐੈੱਸ. ਗਰੇਵਾਲ, ਸੱਤਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਦਰਸ਼ਨ ਸਿੰਘ ਦਰਸ਼ਕ, ਰਣਵੀਰ ਸੰਧੂ, ਸਾਹਿਬ ਸਿੰਘ, ਕਿਹਰ ਸਿੰਘ, ਡਾ. ਹਰਜਿੰਦਰ ਵਾਲੀਆ ਤੇ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਵੀ ਸ਼ਾਮਲ ਸਨ।

ਫੋਟੋ - http://v.duta.us/3nommAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/5wx-awAA

📲 Get Patiala News on Whatsapp 💬