[ropar-nawanshahar] - ਮੂੰਹਖੁਰ ਦੀ ਬੀਮਾਰੀ ਕਾਰਨ ਪਸ਼ੂ ਪਾਲਕ ਪ੍ਰੇਸ਼ਾਨ

  |   Ropar-Nawanshaharnews

ਰੋਪੜ (ਰਾਜੇਸ਼)- ਬੀਤੇ ਕੁਝ ਦਿਨਾਂ ਤੋਂ ਹਲਕੇ ਦੇ ਪਿੰਡਾਂ ਵਿਚ ਪਸ਼ੂਆਂ ਵਿਚ ਫੈਲ ਰਹੀ ਮੂੰਹਖੁਰ ਦੀ ਬੀਮਾਰੀ ਕਾਰਨ ਪਸ਼ੂ ਪਾਲਕ ਕਾਫੀ ਚਿੰਤਤ ਹਨ ਜਦਕਿ ਕੁਝ ਪਸ਼ੂਆਂ ਦੀ ਇਸ ਬੀਮਾਰੀ ਦੀ ਚਪੇਟ ਵਿਚ ਆਉਣ ਕਾਰਨ ਮੌਤ ਵੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੰਡ ਏਰੀਏ ਦੇ ਪ੍ਰਧਾਨ ਸੁਰਿੰਦਰਪਾਲ ਠੇਕੇਦਾਰ ਨੇ ਦੱਸਿਆ ਕਿ ਮੰਡ ਖੇਤਰ ਵਿਚ ਪੈਂਦੇ ਪਿੰਡ ਹਸਨਪੁਰ ਕਲਾਂ ਦੇ ਪਸ਼ੂ ਪਾਲਕ ਰਾਧੇ ਦੀਆਂ 6-7 ਅਤੇ ਪ੍ਰਕਾਸ਼ ਦੀਆਂ 3-4 ਗਊਆਂ ਮੌਤ ਦੇ ਮੂੰਹ ਵਿਚ ਜਾ ਚੁੱਕੀਆਂ ਹਨ। ਇਹ ਛੂਤ ਦੀ ਬੀਮਾਰੀ ਦਿਨੋ-ਦਿਨ ਦੂਜੇ ਤੰਦਰੁਸਤ ਪਸ਼ੂਆਂ ਨੂੰ ਵੀ ਆਪਣੀ ਚਪੇੇਟ ਵਿਚ ਲੈ ਰਹੀ ਹੈ ਜਿਸ ਨਾਲ ਸਾਰੇ ਪਸ਼ੂ ਪਾਲਕ ਕਾਫੀ ਚਿੰਤਾ ਵਿਚ ਹਨ।ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਮੂੰਹਖੁਰ ਦੀ ਬੀਮਾਰੀ ਕਾਰਨ ਵੀ ਕਈ ਲੋਕਾਂ ਨੂੰ ਪਸ਼ੂਧਨ ਤੋਂ ਹੱਥ ਧੋਣੇ ਪਏ ਸਨ। ਸੁਰਿੰਦਰਪਾਲ ਠੇਕੇਦਾਰ ਅਤੇ ਲੋਕਾਂ ਦੀ ਪਸ਼ੂ ਪਾਲਣ ਵਿਭਾਗ ਤੋਂ ਮੰਗ ਹੈ ਕਿ ਇਕ ਤਾਂ ਪਸ਼ੂਆਂ ਨੂੰ ਉਕਤ ਬੀਮਾਰੀ ਤੋਂ ਬਚਾਉਣ ਲਈ ਟੀਕੇ ਲਾਏ ਜਾਣ ਅਤੇ ਦੂਜਾ ਕਾਠਗਡ਼੍ਹ ਹਸਪਤਾਲ ’ਚ ਡਾਕਟਰ ਸਮੇਤ ਹੋਰ ਸੁਵਿਧਾਵਾਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਨਾ ਹੋ ਸਕੇ।

ਫੋਟੋ - http://v.duta.us/wGTOJwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sf08eQAA

📲 Get Ropar-Nawanshahar News on Whatsapp 💬