[sangrur-barnala] - ਕਾਂਗਰਸ ਹਾਈਕਮਾਂਡ ਨੇ ਨਿਰਮਲ ਸਿੰਘ ਨਿੰਮਾ ਨੂੰ ਹਲਕਾ ਭਦੌਡ਼ ਦੀ ਵਾਗਡੋਰ ਸੌਂਪੀ

  |   Sangrur-Barnalanews

ਸੰਗਰੂਰ (ਸ਼ਾਮ, ਮਾਰਕੰਡਾ)-ਹਲਕਾ ਭਦੌਡ਼ ਦੇ ਨਵ-ਨਿਯੁਕਤ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨਿਰਮਲ ਸਿੰਘ ਨਿੰਮਾ ਨੇ ਇਥੇ ਕਾਂਗਰਸ ਦਫਤਰ ’ਚ ਕਾਂਗਰਸ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਹਲਕੇ ਦੀ ਮੁੱਖ ਜ਼ਿੰਮੇਵਾਰੀ, ਜੋ ਉਸ ਨੂੰ ਦਿੱਤੀ ਹੈ, ਉਹ ਉਸ ਨੂੰ ਪੂਰੀ ਮਿਹਨਤ, ਲਗਨ ਅਤੇ ਈਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ’ਚ ਕਿਸੇ ਤਰ੍ਹਾਂ ਦੀ ਗੁੱਟਬੰਦੀ ਪੈਦਾ ਨਹੀਂ ਹੋਣ ਦੇਣਗੇ ਅਤੇ ਉਹ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀ ਮਜ਼ਬੂਤੀ ਲਈ ਹਲਕੇ ’ਚ ਕੰਮ ਕਰਨਗੇ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ’ਚ ਬਹੁਤ ਥੋਡ਼੍ਹਾ ਸਮਾਂ ਰਹਿ ਗਿਆ ਹੈ ਇਸ ਲਈ ਉਹ ਹੰਭਲਾ ਮਾਰ ਕੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਨੂੰ ਜਿਤਾਉਣ ਲਈ ਇਕਮੁੱਠ ਹੋ ਜਾਣ ਅਤੇ ਕਾਂਗਰਸ ਦਾ ਹਲਕਾ ਲੋਕ ਸਭਾ ਸੰਗਰੂਰ ਤੋਂ ਜਿੱਤ ਪ੍ਰਾਪਤ ਕਰ ਕੇ ਆਪਣਾ ਨੁਮਾਇੰਦਾ ਭੇਜਣਗੇ। ਉਨ੍ਹਾਂ ਜੋਗਿੰਦਰ ਸਿੰਘ ਪੰਜਗਰਾਈ ਵੱਲੋਂ ਪਾਰਟੀ ਨੂੰ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਸਬੰਧੀ ਪੁੱਛੇ ਪ੍ਰਸ਼ਨਾਂ ਦੇ ਉੱਤਰ ’ਚ ਕਿਹਾ ਕਿ ਉਨ੍ਹਾਂ ਦਾ ਨਿੱਜੀ ਫੈਸਲਾ ਹੈ, ਸਾਨੂੰ ਅਜਿਹੇ ਕਿਸੇ ਵਾਦ-ਵਿਵਾਦ ’ਚ ਪੈਣ ਦੀ ਥਾਂ ਲੋਕ ਸਭਾ ਦੀ ਚੋਣ ’ਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਟਾਕਰਾ ਲੈਣ ਲਈ ਬੂਥ ਪੱਧਰ ਤੱਕ ਪਾਰਟੀ ਨੂੰ ਲਾਮਬੰਦ ਕਰ ਕੇ ਪਾਰਟੀ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਤਾਣ ਲਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਲਕੇ ’ਚ ਹੀ ਰਹਿਣ ਵਾਲਾ ਹੈ, ਉਹ ਪਹਿਲਾਂ ਵੀ ਹਰੇਕ ਦੇ ਦੁੱਖ-ਸੁੱਖ ’ਚ ਸ਼ਰੀਕ ਹੁੰਦੇ ਰਹੇ ਹਨ ਅਤੇ ਰਹਿਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਲੋਕ ਸਭਾ ਚੋਣਾਂ ’ਚ ਇਸ ਹਲਕੇ ’ਚੋਂ ਕਾਂਗਰਸ ਨੂੰ ਵੱਡੀ ਲੀਡ ਲੈ ਕੇ ਦੇਣਗੇ। ਇਥੇ ਜ਼ਿਕਰਯੋਗ ਹੈ ਕਿ 2017 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੂੰ ਹਲਕਾ ਭਦੌਡ਼ ਤੋਂ ਕਾਂਗਰਸ ਦਾ ਉਮੀਦਵਾਰ ਥਾਪਿਆ ਗਿਆ ਸੀ ਪਰ ਐਨ ਮੌਕੇ ’ਤੇ ਕਾਂਗਰਸ ਹਾਈਕਮਾਂਡ ਨੇ ਪੈਰਾਸ਼ੂਟ ਦੁਆਰਾ ਉਤਾਰੇ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਉਤਾਰ ਦਿੱਤਾ ਗਿਆ ਸੀ। ਜੋਗਿੰਦਰ ਸਿੰਘ ਪੰਜਗਰਾਈਂ ਆਪਣੇ ਥੋਡ਼੍ਹੇ ਸਮੇਂ ਆਪਣੀ ਚੋਣ ਮੁਹਿੰਮ ਨੂੰ ਚੰਗੀ ਤਰ੍ਹਾਂ ਚਲਾ ਨਹੀਂ ਸਕੇ ਸਨ। ਜਿਸ ਕਾਰਨ ਕਾਂਗਰਸ ਤੀਸਰੇ ਨੰਬਰ ’ਤੇ ਚਲੀ ਗਈ ਸੀ। ਚੋਣਾਂ ਤੋਂ ਬਾਅਦ ਜੋਗਿੰਦਰ ਸਿੰਘ ਪੰਜਗਰਾਈਂ ਪਾਰਟੀ ਨੂੰ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ। ਇਸ ਦੀ ਪੂਰਤੀ ਕਰਨ ਲਈ ਕਾਂਗਰਸ ਹਾਈਕਮਾਂਡ ਨੇ ਦੁਬਾਰਾ ਨਿਰਮਲ ਸਿੰਘ ਨਿੰਮਾ ਨੂੰ ਹਲਕਾ ਭਦੌਡ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ, ਇਸ ਮੌਕੇ ਕਾਂਗਰਸ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਦਰਾਜ, ਸਿਆਸੀ ਸਕੱਤਰ ਰਛਪਾਲ ਸਿੰਘ ਦਰਾਜ, ਧਰਮ ਪਾਲ ਸ਼ਰਮਾ ਕਾਂਗਰਸੀ ਆਗੂ, ਸਰਪੰਚ ਪਲਵਿੰਦਰ ਸਿੰਘ ਧਰਮਪੁਰਾ ਮੋਡ਼, ਸਰਪੰਚ ਲਾਲ ਸਿੰਘ ਦਰਾਕਾ ਪੱਤੀ, ਇਕਬਾਲ ਸਿੰਘ ਐਡਵੋਕੇਟ ਨੈਣੇਵਾਲ, ਇੰਦਰ ਸਿੰਘ ਸਿਟੀ ਪ੍ਰਧਾਨ ਭਦੌਡ਼, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਸੰਧੂ ਕਲਾਂ, ਮਾਸਟਰ ਮੋਹਨ ਲਾਲ ਸੇਵਾਮੁਕਤ ਅਧਿਆਪਕ, ਗੁਰਦੇਵ ਸਿੰਘ ਨੰਬਰਦਾਰ ਭਦੌਡ਼, ਡਾ. ਲਾਭ ਸਿੰਘ ਚਹਿਲ, ਗੁਰਪ੍ਰੀਤ ਸਿੰਘ ਜਨਰਲ ਸਕੱਤਰ ਮੋਡ਼ ਨਾਭਾ, ਸੁਖਵਿੰਦਰ ਸਿੰਘ ਮੋਡ਼ ਨਾਭਾ, ਡਿੰਪੀ ਸ਼ਰਮਾ, ਸੱਤ ਪਾਲ ਮੋਡ਼ ਟਕਸਾਲੀ ਕਾਂਗਰਸੀ, ਦਰਸ਼ਨ ਰਾਮ ਮਹਿਤਾ, ਜਗਦੇਵ ਸਿੰਘ ਮਹਿਤਾ, ਰਘੁਵੀਰ ਸਿੰਘ ਮਹਿਤਾ ਆਦਿ ਵੱਡੀ ਗਿਣਤੀ ’ਚ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਫੋਟੋ - http://v.duta.us/0HY72gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/EvIhCwAA

📲 Get Sangrur-barnala News on Whatsapp 💬