[sangrur-barnala] - ਟ੍ਰੈਫਿਕ ਪੁਲਸ ਨੇ ਸਕੂਲੀ ਬੱਚਿਆਂ ਦੇ ਸਾਈਕਲਾਂ ਨੂੰ ਲਾਏ ਰਿਫਲੈਕਟਰ

  |   Sangrur-Barnalanews

ਸੰਗਰੂਰ (ਸ਼ਹਾਬੂਦੀਨ/ਜ਼ਹੂਰ)-ਕਡ਼ਾਕੇ ਦੀ ਠੰਡ ਅਤੇ ਧੂੰਦ ਦੇ ਮੌਸਮ ਕਾਰਨ ਵਾਪਰਦੇ ਸਡ਼ਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਟ੍ਰੈਫਿਕ ਪੁਲਸ ਵੱਲੋਂ ਜਿਥੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਵਾਹਨਾਂ ਦੀ ਸਪੀਡ ਘੱਟ ਰੱਖਣ ਅਤੇ ਵਾਹਨਾਂ ਦੀਆਂ ਲਾਈਟਾਂ ਚਾਲੂ ਹਾਲਤ ’ਚ ਰੱਖਣ ਦੀਆਂ ਵਿਸ਼ੇਸ਼ ਹਦਾਇਤਾਂ ਕੀਤੀਆਂ ਹਨ, ਉਥੇ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ ਦੇ ਅੱਗੇ-ਪਿੱਛੇ ਚਮਕਦਾਰ ਰਿਫਲੈਕਟਰ ਲਗਾਉਣ ਦੀਆਂ ਵੀ ਪੁਰਜ਼ੋਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਰਾਤ ਸਮੇਂ ਹਨੇਰੇ ’ਚ ਅਤੇ ਧੂੰਦ ਦੇ ਮੌਸਮ ’ਚ ਅੱਗੇ-ਪਿੱਛੇ ਆਉਂਦੇ ਵਾਹਨ ਚਾਲਕਾਂ ਨੂੰ ਇਨ੍ਹਾਂ ਰਿਫਲੈਕਟਰਾਂ ਦੀ ਚਮਕ ਨਾਲ ਦੂਰ ਤੋਂ ਹੀ ਸਾਹਮਣੇ ਵਾਲੇ ਵ੍ਹੀਕਲ ਦਾ ਪਤਾ ਲੱਗ ਸਕੇ ਅਤੇ ਕੋਈ ਹਾਦਸਾ ਵਾਪਰਨ ਤੋਂ ਬਚ ਸਕੇ। ਮਾਲੇਰਕੋਟਲਾ ’ਚ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਚੌਕਾਂ ’ਚ ਨਾਕੇ ਲਾ ਕੇ ਆਉਂਦੇ-ਜਾਂਦੇ ਵਾਹਨਾਂ ’ਤੇ ਰਿਫਲੈਕਟਰ ਲਾਉਣ ਦੀ ਮੁਹਿੰਮ ਚਲਾ ਰਹੀ ਟ੍ਰੈਫਿਕ ਪੁਲਸ ਮਾਲੇਰਕੋਟਲਾ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਨੇ ਆਪਣੀ ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਅੱਜ ਸਥਾਨਕ ਮਿਲਖ ਰੋਡ ਲੋਹਾ ਬਾਜ਼ਾਰ ਵਿਖੇ ਸਥਿਤ ਇਸਲਾਮੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਸੈਂਕਡ਼ੇ ਸਕੂਲੀ ਵਿਦਿਆਰਥੀਆਂ ਦੇ ਸਾਈਕਲਾਂ ’ਤੇ ਰਿਫਲੈਕਟਰ ਲਾਏ ਕਿਉਂਕਿ ਸਕੂਲੀ ਬੱਚੇ ਵੀ ਦੂਰ-ਦੁਰਾਡੇ ਤੋਂ ਧੂੰਦ ’ਚ ਸਾਈਕਲਾਂ ’ਤੇ ਸਵਾਰ ਹੋ ਕੇ ਸਕੂਲ ਪਡ਼੍ਹਣ ਲਈ ਆਉਂਦੇ-ਜਾਂਦੇ ਹਨ। ਟ੍ਰੈਫਿਕ ਇੰਚਾਰਜ ਜੇਜੀ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਹੋਰਨਾਂ ਸਕੂਲੀ ਬੱਚਿਆਂ ਦੇ ਵ੍ਹੀਕਲਾਂ ’ਤੇ ਵੀ ਜਲਦੀ ਹੀ ਇਸੇ ਤਰ੍ਹਾਂ ਰਿਫਲੈਕਟਰ ਲਾਏ ਜਾਣਗੇ। ਇਸ ਸਮੇਂ ਉਨ੍ਹਾਂ ਨਾਲ ਹੌਲਦਾਰ ਅਮਨ ਸ਼ਰਮਾ ਤੋਂ ਇਲਾਵਾ ਸਕੂਲ ਦੇ ਵਾਈਸ ਪ੍ਰਿੰਸੀਪਲ ਮੁਹੰਮਦ ਸ਼ਰੀਫ ਅਤੇ ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਵੀ ਹਾਜ਼ਰ ਸਨ।

ਫੋਟੋ - http://v.duta.us/J2VwrAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PrK20QAA

📲 Get Sangrur-barnala News on Whatsapp 💬