[sangrur-barnala] - ਬੱਚਿਆਂ ਨੂੰ ਦਿੱਤੀ ਅੰਸ਼ ਭੇਦ ਦੀ ਜਾਣਕਾਰੀ

  |   Sangrur-Barnalanews

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) -ਬੀ.ਵੀ.ਐੱਮ. ਇੰਟਰਨੈਸ਼ਨਲ ਸਕੂਲ ’ਚ ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੂੰ ਅੰਸ਼-ਭੇਦ ਦੀ ਗਤੀਵਿਧੀ ਕਰਵਾਈ ਗਈ। ਅਧਿਆਪਕ ਰਜਨੀ ਨੇ ਅੰਸ਼-ਭੇਦ ਬਾਰੇ ਦੱਸਿਆ ਕਿ ਜਦੋਂ ਕਿਸੇ ਸੰਪੂਰਨ ਵਸਤੂ ਨੂੰ ਦੋ ਜਾਂ ਦੋ ਤੋਂ ਜ਼ਿਆਦਾ ਭਾਗਾਂ ’ਚ ਵੰਡਿਆ ਜਾਂਦਾ ਹੈ ਤਾਂ ਪ੍ਰਾਪਤ ਹਰੇਕ ਹਿੱਸੇ ਨੂੰ ਅੰਸ਼-ਭੇਦ ਕਹਿੰਦੇ ਹਨ। ਇਸ ਦੇ ਬਾਅਦ ਬੱਚਿਆਂ ਨੂੰ ਅੰਸ਼ ਅਤੇ ਹਰ ਦੇ ਬਾਰੇ ’ਚ ਦੱਸਿਆ। ਅੰਸ਼-ਭੇਦ ਦੇ ਉਪਰ ਵਾਲੇ ਨੰਬਰ ਨੂੰ ਅੰਸ਼ ਅਤੇ ਹੇਠਾਂ ਵਾਲੇ ਨੂੰ ਹਰ ਕਹਿੰਦੇ ਹਨ। ਅਧਿਆਪਕ ਅਕਸ਼ਦੀਪ ਨੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੇ ਮਾਧਿਅਮ ਨਾਲ ਅੰਸ਼ ਭੇਦ ਕਰਨਾ ਸਿਖਾਇਆ। ਇਸ ਦੇ ਨਾਲ-ਨਾਲ ਬੱਚਿਆਂ ਨੂੰ ਅੰਸ਼ ਭੇਦ ਨਾਲ ਸਬੰਧਤ ਪ੍ਰਸ਼ਨ ਵੀ ਪੁੱਛੇ ਗਏ, ਜਿਸ ’ਚ ਬੱਚਿਆਂ ਨੇ ਬਹੁਤ ਹੀ ਉਤਸੁਕਤਾ ਦਿਖਾਈ। ਇਸ ਤੋਂ ਇਲਾਵਾ ਬੱਚਿਆਂ ਨੂੰ ਸੰਤਰਾ, ਪੀਜ਼ਾ ਅਤੇ ਚਾਕਲੇਟ ਦੀਆਂ ਉਦਾਹਰਣਾਂ ਦੇ ਮਾਧਿਅਮ ਨਾਲ ਅੰਸ਼ ਭੇਦ ਬਾਰੇ ਸਮਝਾਇਆ ਗਿਆ। ਅਧਿਆਪਕਾ ਨੈਂਸੀ ਅਤੇ ਮਨਪ੍ਰੀਤ ਨੇ ਦੱਸਿਆ ਕਿ ਜੇਕਰ ਕਿਸੇ ਚੀਜ਼ ਨੂੰ ਦੋ ਬਰਾਬਰ ਹਿੱਸਿਆਂ ’ਚ ਵੰਡਿਆ ਜਾਂਦਾ ਹੈ, ਉਸ ਨੂੰ ਅੱਧਾ ਕਹਿੰਦੇ ਹਨ। ਜਦੋਂ ਉਸ ਨੂੰ ਚਾਰ ਭਾਗਾਂ ’ਚ ਵੰਡਿਆ ਜਾਂਦਾ ਹੈ ਤਾਂ ਉਸ ਨੂੰ ਚੌਥਾਈ ਹਿੱਸਾ ਕਹਿੰਦੇ ਹਨ। ਪ੍ਰਿੰਸੀਪਲ ਸਰਿਤਾ ਕਾਰਖਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚੇ ਜਲਦੀ ਸਿੱਖਦੇ ਹਨ। ਇਸ ਸਮੇਂ ਮੈਡਮ ਸੋਮਾ ਅਤੇ ਮੈਡਮ ਅਲਕਾ ਗੋਇਲ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਮੇਂ-ਸਮੇਂ ’ਤੇ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਬੱਚਿਆਂ ਦੇ ਗਿਆਨ ’ਚ ਵਾਧਾ ਹੋ ਸਕੇ ਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਇਆ ਜਾ ਸਕੇ।

ਫੋਟੋ - http://v.duta.us/kdh7WQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/J6mHkAAA

📲 Get Sangrur-barnala News on Whatsapp 💬