[sangrur-barnala] - ‘ਸ਼ਬਦ ਗੁਰੂ’ ਯਾਤਰਾ ਦਾ ਭਰਵਾਂ ਸਵਾਗਤ, ਮੀਂਹ ਵੀ ਨਹੀਂ ਰੋਕ ਸਕਿਆ ਸ਼ਰਧਾ ਦਾ ਸੈਲਾਬ

  |   Sangrur-Barnalanews

ਸੰਗਰੂਰ (ਅਨੀਸ਼)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਈ ਸ਼ਬਦ ਗੁਰੂ ਯਾਤਰਾ ਰਾਏਸਰ, ਚੰਨਣਵਾਲ, ਛੀਨੀਵਾਲ ਕਲਾਂ, ਮਹਿਲ ਕਲਾਂ, ਮਹਿਲ ਖ਼ੁਰਦ, ਪੰਡੋਰੀ, ਗੁਰਦੁਆਰਾ ਕਾਲਾਮਲ੍ਹਾ ਸਾਹਿਬ, ਛਾਪਾ, ਕੁਰਡ਼, ਮਨਾਲ, ਟਿੱਬਾ , ਬਡ਼ੀ ਹੁੰਦੇ ਹੋਏ ਗੁਰਦੁਆਰਾ ਨਾਨਕਸਰ ਸਾਹਿਬ ਬਡ਼ੀ ਰੋਡ ਸ਼ੇਰਪੁਰ ਵਿਖੇ ਪੁੱਜੀ। ਇਸ ਮੌਕੇ ਸ਼ਬਦ ਯਾਤਰਾ ਦਾ ਵੱਖ-ਵੱਖ ਪਿੰਡਾਂ ਦੀਆਂ ਸ਼ਰਧਾਲੂ ਸੰਗਤਾਂ ਵਲੋਂ ਵਰ੍ਹਦੇ ਮੀਂਹ ਵਿਚ ਪੂਰੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਇਸ ਸ਼ਬਦ ਗੁਰੂ ਯਾਤਰਾ ਸਮੇਂ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦੀਦਾਰੇ ਕੀਤੇ। ਰਾਤ ਦੇ ਠਹਿਰਾਅ ਤੋਂ ਬਾਅਦ ਅੱਜ ਇਹ ਯਾਤਰਾ ਅਗਲੇ ਪਡ਼ਾਅ ਲਈ ਰਵਾਨਾ ਹੋਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸ਼ੇਰਪੁਰ ਵਿਖੇ ਯਾਤਰਾ ਨੂੰ ਅਗਲੇ ਪਡ਼ਾਅ ਲਈ ਰਵਾਨਾ ਕਰਨ ਤੋਂ ਪਹਿਲਾਂ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਮੁੱਚੀ ਮਨੁੱਖਤਾ ਦੇ ਗੁਰੂ ਹਨ ਅਤੇ ਸ਼੍ਰੋਮਣੀ ਕਮੇਟੀ ਵਲੋਂ ਗੁਰੂਆਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਇਹ ਉਪਰਾਲਾ ਕੀਤਾ ਹੈ । ਭਾਈ ਲੌਂਗਵਾਲ ਨੇ ਸਮੁੱਚੀਆਂ ਰਾਜਨੀਤਕ , ਧਾਰਮਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਸ਼ਬਦ ਗੁਰੂ ਯਾਤਰਾ ’ਚ ਵਧ-ਚਡ਼੍ਹ ਕੇ ਹਿੱਸਾ ਲੈਣ । ਇਸ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜਥੇ. ਭੁਪਿੰਦਰ ਸਿੰਘ ਭਲਵਾਨ, ਮੈਂਬਰ ਸ਼੍ਰੋਮਣੀ ਕਮੇਟੀ ਸੰਤ ਬਲਵੀਰ ਸਿੰਘ ਘੁੰਨਸ ਅਤੇ ਇਲਾਕੇ ਦੀ ਧਾਰਮਕ ਸ਼ਖਸੀਅਤ ਸੰਤ ਬਾਬਾ ਹਾਕਮ ਸਿੰਘ ਗੰਡੇਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਬਦ ਗੁਰੂ ਯਾਤਰਾ ਰਾਹੀਂ ਗੁਰੂ ਸਾਹਿਬਾਨ ਦੇ ਸ਼ਸਤਰਾਂ ਤੇ ਬਸਤਰਾਂ ਦੇ ਦਰਸ਼ਨ ਦੀਦਾਰੇ ਕਰਵਾ ਕੇ ਨਵੀਂ ਪਨੀਰੀ ਨੂੰ ਗੁਰਸਿੱਖੀ ਨਾਲ ਜੋਡ਼ਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ । ਇਸ ਮੌਕੇ ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਸੁਆਗਤ ਲਈ ਦਿੱਤੇ ਸਹਿਯੋਗ ਲਈ ਸਮੂਹ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਸਮੇਂ ਸ਼ਬਦ ਗੁਰੂ ਯਾਤਰਾ ਦੇ ਪੰਜ ਪਿਆਰਿਆਂ, ਪੰਜ ਨਿਸ਼ਾਨਚੀ ਅਤੇ ਰਾਗੀ ਢਾਡੀ ਜਥਿਆਂ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਹਰੀ ਸਿੰਘ ਨਾਭਾ, ਮਾ. ਚਰਨ ਸਿੰਘ ਜਵੰਧਾ, ਗੁਰਜੀਤ ਸਿੰਘ ਚਾਂਗਲੀ, ਅੱਛਰਾ ਸਿੰਘ, ਜੰਗੀਰ ਸਿੰਘ, ਸਾਉਣ ਸਿੰਘ ਭੁੱਲਰ, ਗੁਰਪ੍ਰੀਤ ਚੀਮਾ, ਅਮਰੀਕ ਸਿੰਘ ਜਵੰਧਾ, ਰਣਜੀਤ ਸਿੰਘ ਧਾਲੀਵਾਲ ਸਰਪੰਚ ਸ਼ੇਰਪੁਰ, ਰਣਜੀਤ ਸਿੰਘ ਬਿੱਲੂ ਸਰਪੰਚ ਪੱਤੀ ਖਲੀਲ, ਕੇਸਰ ਸਿੰਘ ਧਾਲੀਵਾਲ, ਮਿਲਣਜੋਤ ਪੰਧੇਰ, ਗਰੀਬ ਸਿੰਘ ਛੰਨਾ, ਮਲਕੀਤ ਸਿੰਘ ਪੰਚ, ਮਨਜੀਤ ਸਿੰਘ ਧਾਮੀ, ਦਰਸ਼ਨ ਸਿੰਘ ਦਰਸ਼ੀ, ਸੁਰਜੀਤ ਸਿੰਘ ਮੂਲੋਵਾਲ, ਡਾ. ਜਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ। times

ਫੋਟੋ - http://v.duta.us/ubS_vwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_PxAJwAA

📲 Get Sangrur-barnala News on Whatsapp 💬