[sangrur-barnala] - ਸਾਲਾਨਾ ਅਥਲੈਟਿਕਸ ਮੀਟ ਯਾਦਗਾਰੀ ਹੋ ਨਿੱਬਡ਼ੀ

  |   Sangrur-Barnalanews

ਸੰਗਰੂਰ (ਬੋਪਾਰਾਏ)-ਪਿਛਲੇ ਦਿਨੀਂ ਸੰਤ ਬਾਬਾ ਭਗਵਾਨ ਸਿੰਘ ਜੀ ਪਬਲਿਕ ਸੀਨੀ. ਸੈਕੰ. ਸਕੂਲ ਬੇਗੋਵਾਲ ਵਿਖੇ ਨਰਸਰੀ ਜਮਾਤ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ’ਚ ਪੰਜਵੀਂ ਤੋਂ ਉਪਰ ਦੇ ਬੱਚਿਆਂ ਦੀ 100, 200, 400 ਮੀ. ਦੌਡ਼ਾਂ , ਸ਼ਾਰਟ ਪੁੱਟ, ਲੰਬੀ ਛਾਲ, ਜੈਵਲਿਨ ਸੁੱਟਣਾ, ਡਿਸਕਸ ਸੁੱਟਣਾ, ਰੱਸਾਕਸ਼ੀ, ਮਟਕਾ ਦੌਡ਼, ਹੌਲੀ ਸਾਈਕਲ ਦੌਡ਼ ਅਤੇ ਨਰਸਰੀ ਤੋਂ ਚੌਥੀ ਜਮਾਤ ਤਕ ਦੇ ਬੱਚਿਆਂ ਦੀ ਸੇਕ ਰੇਸ, ਥ੍ਰੀ ਲੈੱਗ, 50 ਮੀ. ਸਿੱਧੀ ਦੌਡ਼, ਈਟ ਐਂਡ ਰਨ, ਚੇਅਰ ਰੇਸ, ਫੌਗ ਰੇਸ ਆਦਿ ਹੋਰ ਮਨੋਰੰਜਨ ਭਰਪੂਰ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵਧ-ਚਡ਼੍ਹ ਕੇ ਹਿੱਸਾ ਲਿਆ। ਇਸ ਸਮੇਂ ਸੰਤ ਬਾਬਾ ਮੋਹਣ ਸਿੰਘ ਮੁਕੰਦਪੁਰ, ਬਾਬਾ ਜਸਪਾਲ ਸਿੰਘ, ਬਲਜਿੰਦਰ ਸਿੰਘ ਅਤੇ ਮੈਨੇਜਮੈਂਟ ਕਮੇਟੀ ਦੇ ਸਮੂਹ ਸੱਜਣਾਂ ਨੇ ਹਾਜ਼ਰੀ ਭਰ ਕੇ ਇਸ ਅਥਲੈਟਿਕਸ ਮੀਟ ਨੂੰ ਚਾਰ ਚੰਨ ਲਾਏ। ਪ੍ਰਿੰਸੀਪਲ ਮੈਡਮ ਹਰਦੀਪ ਕੌਰ ਅਤੇ ਆਏ ਹੋਏ ਸਮੂਹ ਮਹਿਮਾਨਾਂ ਨੇ ਮਸ਼ਾਲ ਨੂੰ ਜਲਾ ਕੇ ਇਸ ਅਥਲੈਟਿਕਸ ਮੀਟ ਦੀ ਸ਼ੁਰੂਆਤ ਕੀਤੀ। ਸਮੂਹ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕਰ ਕੇ ਰਾਸ਼ਟਰੀਗਾਨ ਉਪਰੰਤ ਅਥਲੈਟਿਕਸ ਮੀਟ ਦੀ ਸ਼ੁਰੂਆਤ ਹੋਈ। ਇਨ੍ਹਾਂ ਖੇਡ ਮੁਕਾਬਲਿਆਂ ’ਚ ਇਲਾਕਾ ਨਿਵਾਸੀਆਂ ਅਤੇ ਸਮੂਹ ਵਿਦਿਆਰਥੀਆਂ ਦਾ ਭਾਰੀ ਉਤਸ਼ਾਹ ਦੇਖਣ ਵਿਚ ਆਇਆ, ਜਿੱਥੇ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਬੱਚਿਆਂ ਦੇ ਉਜਵਲ ਭਵਿੱਖ ਅਤੇ ਖਿਡਾਰੀ ਜੀਵਨ ਰੱਖਣ, ਨਸ਼ਿਆਂ ਤੋਂ ਦੂਰ ਰਹਿਣ ਦੀ ਕਾਮਨਾ ਕੀਤੀ ਗਈ, ਨਾਲ ਹੀ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਤ ਕਰ ਕੇ ਇਸ ਅਥਲੈਟਿਕਸ ਮੀਟ ਦੀ ਸਮਾਪਤੀ ਕੀਤੀ ਗਈ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/i_twsQAA

📲 Get Sangrur-barnala News on Whatsapp 💬