[tarntaran] - ਕਾਂਗਰਸ ਸਰਕਾਰ ਦੇ ਸਾਰੇ ਵਾਅਦੇ ਝੂਠੇ : ਹਰਪਾਲ

  |   Tarntarannews

ਤਰਨਤਾਰਨ (ਬਲਜੀਤ)-ਚੋਣਾਂ ਸਮੇਂ ਕਾਂਗਰਸ ਸਰਕਾਰ ਦੀਆਂ ਗੱਲਾਂ ’ਚ ਆ ਕੇ ਕਾਂਗਰਸ ਨੂੰ ਜਿੱਤ ਹਾਸਲ ਕਰਵਾਉਣ ਵਾਲੇ ਲੋਕ ਹੁਣ ਆਪਣੇ-ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰਨ ਲੱਗੇ ਹਨ। ਚੋਣਾਂ ਦੌਰਾਨ ਕਾਂਗਰਸ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਿਆਂ ਨੂੰ ਹਕੀਕਤ ’ਚ ਬੂਰ ਨਹੀਂ ਪੈ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਪੀ. ਏ. ਹਰਪਾਲ ਸਿੰਘ ਵਲਟੋਹਾ ਨਾਲ ਗੱਲਬਾਤ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ’ਚ ਕਾਂਗਰਸੀਆਂ ਨੇ ਜੋ ਲੋਕਤੰਤਰ ਦਾ ਘਾਣ ਕੀਤਾ ਹੈ, ਉਸ ਦਾ ਸਮਾਂ ਆਉਣ ’ਤੇ ਜ਼ਰੂਰ ਜਵਾਬ ਦੇਵਾਂਗੇ ਤੇ ਕਾਂਗਰਸ ਸਰਕਾਰ ਦੇ ਸਾਰੇ ਵਾਅਦੇ ਝੂਠੇ ਨਿਕਲੇ ਹਨ। ਇਸ ਮੌਕੇ ਗੁਰਮੇਲ ਸਿੰਘ ਬਹਾਦਰ ਨਗਰ, ਸ਼ੇਰ ਸਿੰਘ ਵਲਟੋਹਾ, ਅੰਗਰੇਜ਼ ਸਿੰਘ, ਸਤਨਾਮ ਸਿੰਘ ਆਦਿ ਵੱਡੀ ਗਿਣਤੀ ’ਚ ਅਕਾਲੀ ਆਗੂ ਹਾਜ਼ਰ ਸਨ।

ਫੋਟੋ - http://v.duta.us/VaJ2awAA

ਇਥੇ ਪਡ੍ਹੋ ਪੁਰੀ ਖਬਰ — - http://v.duta.us/fepCEgAA

📲 Get Tarntaran News on Whatsapp 💬