[tarntaran] - ‘ਕੋਟਬੁੱਢਾ ਕਤਲ ਮਾਮਲੇ ਦੇ ਦੋਸ਼ੀਆਂ ਖਿਲਾਫ ਪੁਲਸ ਸਖ਼ਤ ਕਾਰਵਾਈ ਕਰੇ’

  |   Tarntarannews

ਤਰਨਤਾਰਨ (ਪਾਠਕ)-ਇੰਟਰਨੈਸ਼ਨਲ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਦੀ ਹੋਈ ਇਕਰੱਤਾ ਪਿੰਡ ਕੋਟਬੁੱਢਾ ਵਿਖੇ ਹੋਈ। ਪਿਛਲੇ ਦਿਨੀ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਦੀ ਪਤਨੀ ’ਤੇ ਚੋਰਾਂ ਵਲੋਂ ਹਮਲਾ ਕਰ ਕੇ ਉਨ੍ਹਾਂ ਦਾ ਕਤਲ ਕੀਤੇ ਜਾਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਅੱਜ ਗੁਰਦਵਾਰਾ ਸ਼ਹੀਦਾਂ ਸਾਹਿਬ ਕੋਟ ਬੁੱਢਾ ’ਚ ਇੰਟਰਨੈਸ਼ਨਲ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਦੀ ਹੋਈ ਇਕਰੱਤਾ ਵਿਚ ਇਹ ਹਮਲੇ ਦੀ ਨਿਖੇਧੀ ਕੀਤੀ ਤੇ ਜਥੇਬੰਦੀ ਦੇ ਵੱਖ-ਵੱਖ ਆਗੂਆਂ ਵਲੋਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦੇਂਦੇ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ ਪੁਲਸ ਸਖ਼ਤ ਕਾਰਵਾਈ ਕਰੇ । ਜੇਕਰ ਪੁਲਸ ਵਲੋਂ ਇਕ-ਦੋ ਦਿਨਾਂ ਤੱਕ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰ ਕੇ ਸੱਚ ਲੋਕਾਂ ਦੇ ਸਾਹਮਣੇ ਨਾ ਲਿਆਂਦਾ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ। ਭਾਈ ਸਰਦੂਲ ਸਿੰਘ ਚੀਮਾ ਪ੍ਰਧਾਨ ਨੇ ਕਿਹਾ ਇਸ ਘਟਨਾ ਨੂੰ ਲੈ ਕੇ ਕੋਈ ਮੋਜੂਦਾ ਸਰਕਾਰ ਦਾ ਨੁਮਾਇੰਦਾ ਪਰਿਵਾਰ ਕੋਲ ਦੁੱਖ ਸਾਂਝਾ ਕਰਨ ਨਹੀਂ ਪੁੱਜਾ। ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆਂ ਨੈ ਕਿਹਾ ਕਿ ਜੇਕਰ ਪੁਲਸ ਵੱਲੋਂ ਮਾਮਲੇ ਦਾ ਹਲਦ ਹੱਲ ਨਾ ਕੱਢਿਆ ਗਿਆ ਤਾ ਗ੍ਰੰਥੀ ਸਿੰਘਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ’ਤੇ ਭਾਈ ਸੰਤੋਖ ਸਿੰਘ ਭਿੱਖੀਵਿੰਡ, ਭਾਈ ਗੁਰਪ੍ਰੀਤ ਸਿੰਘ ਜੋਤੀਸ਼ਾਹ, ਭਾਈ ਲਹੋਰਾ ਸਿੰਘ ਮੀਤ ਪ੍ਰਧਾਨ ਤਰਨਤਾਰਨ, ਭਾਈ ਸ਼ਿੰਦਰ ਸਿੰਘ ਜ਼ਿਲਾ ਪ੍ਰਧਾਨ ਤੇ ਹੋਰ ਹਾਜ਼ਰ ਸਨ।

ਫੋਟੋ - http://v.duta.us/mdnPzgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/5OMTqAAA

📲 Get Tarntaran News on Whatsapp 💬