[tarntaran] - ‘ਲੋਡ਼ਵੰਦ ਦੀ ਮਦਦ ਕਰਨ ਨਾਲ ਮਿਲਦੀ ਹੈ ਖੁਸ਼ੀ ’

  |   Tarntarannews

ਤਰਨਤਾਰਨ (ਸੌਰਭ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੋਸਾਇਟੀ ਪੱਟੀ ਵਲੋਂ ਜਿਥੇ ਸਾਲਾਨਾ ਕੀਰਤਨ ਦਰਬਾਰ ਤੇ ਹੋਰ ਸਮਾਜਿਕ ਕਾਰਜ ਕੀਤੇ ਜਾਂਦੇ ਹਨ, ਉਥੇ ਕਡ਼ਾਕੇ ਦੀ ਠੰਡ ਦੇ ਦਿਨਾਂ ’ਚ ਲੋਡ਼ਵੰਦਾਂ, ਬੇਸਹਾਰਾ, ਅਨਾਥ ਵਿਆਕਤੀਆਂ ਤੇ ਬੱਚਿਆਂ ਲਈ ਗਰਮ ਕੱਪਡ਼ੇ, ਸਵੈਟਰ, ਜੈਕਟਾਂ, ਕੰਬਲ ਆਦਿ ਵੰਡੇ ਗਏ। ਇਸ ਸਬੰਧੀ ਸੋਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਲੋਕਾਂ ਪ੍ਰਤੀ ਮਦਦ ਦੀ ਅਪੀਲ ਕੀਤੀ ਗਈ ਸੀ, ਜਿਸ ’ਤੇ ਸ਼ਹਿਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ, ਜਿਸ ’ਚ ਮਿੱਠੂ ਗਾਰਮੈਂਟਸ ਵਲੋਂ ਭਾਰੀ ਮਾਤਰਾ ਵਿਚ ਛੋਟੇ-ਛੋਟੇ ਬੱਚਿਆਂ ਲਈ ਗਰਮ ਕਪਡ਼ੇ ਸੋਸਾਇਟੀ ਨੂੰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਲੋਡ਼ਵੰਦ ਦੀ ਮਦਦ ਕਰਨ ਨਾਲ ਖੁਸ਼ੀ ਮਿਲਦੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਮਾਜ ਵਿਚ ਰਹਿ ਰਹੇ ਲੋਡ਼ਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਮੂਹ ਸ਼ਹਿਰ ਨਿਵਾਸੀਆਂ, ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਵਿਚ ਬੱਚਿਆਂ ਤੇ ਬਜ਼ੁਰਗਾਂ ਦਾ ਨਾ-ਇਸਤੇਮਾਲ ਹੋਣ ਵਾਲੇ ਗਰਮ ਕੱਪਡ਼ੇ, ਸ਼ਾਲ, ਜੈਕਟਾਂ, ਕੰਬਲ ਆਦਿ ਸਾਡੀ ਸੰਸਥਾ ਕੋਲ ਪਹੁੰਚਾਉਣ ਦੀ ਖੇਚਲ ਕਰਨ ਅਤੇ ਅਸੀਂ ਉਨ੍ਹਾਂ ਨੂੰ ਲੋਡ਼ਵੰਦਾਂ ਤੇ ਬੇਸਹਾਰਾ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ। ਇਸ ਕਾਰਜ ਵਿਚ ਆਉਣ-ਜਾਣ ਦਾ ਸਾਰਾ ਖਰਚ ਸੋਸਾਇਟੀ ਵਲੋਂ ਅਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸੋਸਾਇਟੀ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ, ਸਕੱਤਰ ਜੋਗਾ ਸਿੰਘ, ਅਵਤਾਰ ਸਿੰਘ ਢਿਲੋਂ, ਇਕਬਾਲ ਸਿੰਘ ਜੌਲੀ, ਕੁਲਵਿੰਦਰ ਸਿੰਘ ਕਾਕਾ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਮਿੱਠੂ ਗਾਰਮੈਂਟਸ ਵਾਲੇ, ਜੋਬਨਪ੍ਰੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।

ਫੋਟੋ - http://v.duta.us/vOf7MwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/S3dscQAA

📲 Get Tarntaran News on Whatsapp 💬