[tarntaran] - ਵਿਆਹ ਸਮੇਂ ਲੱਖ ਰੁਪਏ ਹੋਏ ਚੋਰੀ

  |   Tarntarannews

ਤਰਨਤਾਰਨ (ਭਾਟੀਆ)-ਕਸਬਾ ਭਿੱਖੀਵਿੰਡ ਵਿਖੇ ਇਕ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਵਿਖੇ ਲਾਵਾਂ ਕਰਵਾਉਣ ਆਏ ਵਿਆਹ ਵਾਲੇ ਲਡ਼ਕੇ ਦੇ ਪਿਤਾ ਪਾਸੋਂ ਦੋ ਲੱਖ ਰੁਪਏ ਅਣਪਛਾਤੇ ਵਿਅਕਤੀਆਂ ਵੱਲੋਂ ਬਡ਼ੀ ਹੀ ਹੁਸ਼ਿਆਰੀ ਨਾਲ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਨੇ ਦੱਸਿਆ ਕਿ ਮੇਰੇ ਲਡ਼ਕੇ ਸ਼ਮਸ਼ੇਰ ਸਿੰਘ ਦਾ ਅੱਜ ਵਿਆਹ ਸੀ ਅਤੇ ਮੇਰੇ ਹੱਥ ’ਚ ਛੋਟਾ ਜਿਹਾ ਕਾਲੇ ਰੰਗ ਦਾ ਬੈਗ ਸੀ, ਜਿਸ ’ਚ 500 ਰੁਪਏ ਵਾਲੇ ਨੋਟ ਪੂਰੇ ਦੋ ਲੱਖ ਰੁਪਏ ਰੱਖੇ ਹੋਏ ਸਨ। ਅੱਜ ਜਦੋਂ ਅਸੀਂ ਆਪਣੇ ਪਿੰਡ ਵਾਂ ਤਾਰਾ ਸਿੰਘ ਤੋਂ ਬਰਾਤ ਲੈ ਕੇ ਖੇਮਕਰਨ ਰੋਡ ’ਤੇ ਸਥਿਤ ਪੈਲੇਸ ਗਰੈਂਡ ਕੈਸਲ ਵਿਖੇ ਪਹੁੰਚੇ ਸੀ। ਉਸ ਮੌਕੇ ਲਾਵਾਂ ਫੇਰੇ ਕਰਵਾਉਣ ਲਈ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪੱਟੀ ਰੋਡ਼ ਭਿੱਖੀਵਿੰਡ ਵਿਖੇ ਆਏ ਤਾਂ ਲਾਵਾਂ ਫੇਰੇ ਹੋਣ ਤੋਂ ਬਾਅਦ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਤੇ 3- 4 ਜਨਾਨੀਆਂ ਜੋ ਕਿ ਮੰਗਣ ਵਾਲੀਆਂ ਸਨ ਤੇ ਮੇਰੇ ਪਾਸੋਂ ਵਧਾਈ ਮੰਗ ਰਹੀਆਂ ਸਨ। ਉਸ ਵਕਤ ਪੱਟੀ ਰੋਡ ਵਾਲੇ ਪਾਸਿਓਂ ਇਕ ਨਗਰ ਕੀਰਤਨ ਵੀ ਆ ਰਿਹਾ ਸੀ । ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਜਿਹਾ ਅੱਗੇ ਵੱਲ ਵਧਿਆ ਤਾਂ ਮੇਰੇ ਹੱਥ ਵਿਚ ਫਡ਼ੇ ਕਾਲੇ ਬੈਗ ਵਿਚੋਂ ਇਕਦਮ 2 ਲੱਖ ਰੁਪਏ ਗਾਇਬ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਪਤਾ ਲੱਗਣ ’ਤੇ ਕੁਲਵੰਤ ਸਿੰਘ ਦੇ ਆਲੇ-ਦੁਆਲੇ ਲੋਕ ਇਕੱਠ ਹੋਣੇ ਸ਼ੁਰੂ ਹੋ ਗਏ। ਇਸ ਸਬੰਧੀ ਥਾਣਾ ਭਿੱਖੀਵਿੰਡ ਨੂੰ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪੁੱਜੀ। ਮੌਕੇ ’ਤੇ ਪੁੱਜਣ ਵਾਲੇ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਦੀ ਭਾਲ ਲਈ ਸੀ. ਸੀ. ਟੀ. ਵੀ. ਫੁਟਿਜ ਖੁੰਗਾਲੀ ਜਾ ਰਹੀ ਹੈ। ਉਨ੍ਹਾਂ ਨੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ।

ਫੋਟੋ - http://v.duta.us/h8IylAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NcYQzAAA

📲 Get Tarntaran News on Whatsapp 💬