[tarntaran] - ਵਿਧਾਇਕ ਦੇ ਨਜ਼ਦੀਕੀਆਂ ਵਲੋਂ ਸਾਨੂੰ ਅਕਾਲੀ ਦੱਸਣਾ ਮੰਦਭਾਗਾ : ਸਾਬਕਾ ਸਰਪੰਚ ਤੱਖਤੂਚੱਕ

  |   Tarntarannews

ਤਰਨਤਾਰਨ (ਗਿੱਲ)-ਪਿੰਡ ਤੱਖਤੂਚੱਕ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਵਲੋਂ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਦੇ ਕੁੱਝ ਨਜ਼ਦੀਕੀਆਂ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਪਿੰਡਾਂ ਦੇ ਮੋਹਤਬਰਾਂ ਖਿਲਾਫ ਗਲਤ ਬਿਆਨਬਾਜ਼ੀ ਕਰ ਕੇ ਕਾਂਗਰਸ ਪਾਰਟੀ ’ਚ ਫੁੱਟ ਪਾਈ ਜਾ ਰਹੀ ਹੈ ਪਰ ਵਿਧਾਇਕ ਵਲੋਂ ਇਸ ਨੂੰ ਜਾਣ-ਬੁੱਝ ਕੇ ਅੱਖੋਂ-ਪਰੋਖਾ ਕੀਤਾ ਜਾ ਰਿਹਾ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਪਿੰਡੋਂ ਵੱਡੀ ਲੀਡ ਨਾਲ ਜਿਤਾਇਆ ਸੀ, ਤੇ ਹਮੇਸ਼ਾ ਹੀ ਵਿਧਾਇਕ ਦੇ ਕਹਿਣ ’ਤੇ ਪਾਰਟੀ ਦੀ ਮਦਦ ਕਰਦੇ ਰਹੇ ਪਰ ਫਿਰ ਵੀ ਪੰਚਾਇਤੀ ਚੋਣਾਂ ਦੌਰਾਨ ਸਾਡਾ ਵਿਰੋਧ ਕੀਤਾ ਗਿਆ ਤੇ ਹਰ ਵਾਰ ਕਾਂਗਰਸ ਦੀ ਮਦਦ ਕਰਨ ’ਤੇ ਵੀ ਵਿਧਾਇਕ ਦੇ ਨਜ਼ਦੀਕੀਆਂ ਵਲੋਂ ਸਾਨੂੰ ਅਕਾਲੀ ਦੱਸਿਆ ਜਾ ਰਿਹਾ ਹੈ। ਜਿਸ ਨਾਲ ਕਾਂਗਰਸ ਪਾਰਟੀ ’ਚ ਫਿਰ ਤੋਂ ਹਲਕੇ ਵਿਚ ਧਡ਼ੇਬੰਦੀ ਪੈਦਾ ਹੋ ਰਹੀ ਹੈ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਲਈ ਨੁਕਸਾਨ ਦੇਹ ਸਾਬਤ ਹੋ ਸਕਦੀ ਹੈ। ਜਿਸ ਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਗਲਤ ਬਿਆਨਬਾਜ਼ੀ ਕਰਨ ਵਾਲੇ ਉਨ੍ਹਾਂ ਲੋਕਾਂ ਦੀ ਹੋਵੇਗੀ। ਇਸ ਮੌਕੇ ਰਵੇਲ ਸਿੰਘ, ਸਰਵਨ ਸਿੰਘ ਦੁਬਈ ਵਾਲੇ, ਸਰਬਜੀਤ ਸਿੰਘ, ਵਰਿੰਦਰ ਸਿੰਘ, ਮਨਦੀਪ ਸਿੰਘ, ਨਵਪ੍ਰੀਤ ਸਿੰਘ ਆਦਿ ਮੌਜੂਦ ਸਨ।

ਫੋਟੋ - http://v.duta.us/4XX1PQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/rM9BdgAA

📲 Get Tarntaran News on Whatsapp 💬