[tarntaran] - ਸ਼੍ਰੋਮਣੀ ਅਕਾਲੀ ਦਲ ਨਾਲ ਲੋਕ ਚਟਾਨ ਵਾਂਗ ਖਡ਼੍ਹੇ : ਹਰਮੀਤ ਸਿੰਘ ਸੰਧੂ

  |   Tarntarannews

ਤਰਨਤਾਰਨ (ਲਾਲੂਘੁੰਮਣ, ਬਖਤਾਵਰ)-ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਨੁਮਾਇੰਦਾ ਪਾਰਟੀ ਹੈ ਤੇ ਇਹ ਪਾਰਟੀ ਦਾ ਇਤਿਹਾਸ 100 ਸਾਲ ਪੁਰਾਣਾ ਇਤਿਹਾਸ ਹੈ, ਤੇ ਇਹ ਪੰਜਾਬ ਵਾਸੀਆਂ ਦੇ ਖੂਨ ਨਾਲ ਸਿੰਚੀ ਗਈ ਪਾਰਟੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਜੋ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਭੰਡ ਰਹੇ ਹਨ ਉਨ੍ਹਾਂ ਨੂੰ ਪਾਰਟੀ ਨੇ ਹਰ ਮਾਨ ਸਨਮਾਨ ਦਿੱਤਾ ਹੈ ਤੇ ਉਹ ਲੋਕ ਪਾਰਟੀ ਦੇ ਸਦਕਾ ਜ਼ਿੰਦਗੀ ਦੇ ਸਾਰੇ ਸੁੱਖ ਮਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ ਹੈ, ਕਿਉਂਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖਡ਼੍ਹੇ ਹਨ। ਸੰਧੂ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਮੌਕਾ ਪ੍ਰਸ਼ਤਾਂ ਦਾ ਇਕ ਟੋਲਾ ਹੈ, ਜਿਸ ਦੇ ਆਪੇ ਬਣੇ ਆਹੁਦੇਦਾਰਾਂ ਨੇ ਪਾਰਟੀ ਤੋਂ ਸਾਰੀਆਂ ਸੁੱਖ ਸਹੂਲਤਾਂ ਅਤੇ ਸਿਆਸੀ ਰੁਤਬਿਆਂ ਦਾ ਸੁੱਖ ਮਾਣ ਕੇ ਪਾਰਟੀ ਦੇ ਪਿੱਠ ’ਚ ਛੁਰਾ ਮਾਰਨ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਅਜਿਹੇ ਲੋਕਾਂ ਦੀ ਚੰਗੀ ਤਰ੍ਹਾਂ ਪਛਾਣ ਰੱਖਦੇ ਹਨ, ਜੋ ਆਪਣੀ ਪਾਰਟੀ ਦੇ ਨਹੀਂ ਹੋ ਸਕੇ ਉਹ ਪੰਜਾਬ ਦੇ ਲੋਕਾਂ ਦੇ ਕਿੱਥੋਂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾਡ਼ੂ ਜਿੱਥੇ ਪੂਰੀ ਤਰ੍ਹਾਂ ਤੀਲਾ-ਤੀਲਾ ਹੋ ਗਿਆ ਹੈ, ਉੱਥੇ ਹੀ ਸੱਤਾ ’ਤੇ ਕਾਬਜ ਕਾਂਗਰਸ ਵਲੋਂ ਕੁਰਸੀ ਪ੍ਰਾਪਤ ਕਰਨ ਲਈ ਲੋਕਾਂ ਨਾਲ ਕੀਤੀ ਗਈ ਵਾਅਦਾ ਖਿਲਾਫੀ ਕਾਰਨ 2 ਸਾਲ ’ਚ ਇਸ ਪਾਰਟੀ ਤੋਂ ਵੀ ਲੋਕ ਨਿਰਾਸ਼ ਅਤੇ ਹਤਾਸ਼ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੱਤਾ ’ਤੇ ਮੁਡ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਥਾਪਤ ਹੋਵੇਗੀ ਉੱਥੇ ਹੀ 2022 ’ਚ ਪੰਜਾਬ ਦੇ ਲੋਕ ਫਿਰ ਅਕਾਲੀ ਦਲ-ਭਾਜਪਾ ਦੇ ਹੱਥ ਪੰਜਾਬ ਦੀ ਵਾਂਗਡੋਂਰ ਸੌਂਪਣਗੇ। ਇਸ ਮੌਕੇ ਪ੍ਰਮੁੱਖ ਅਕਾਲੀ ਆਗੂ ਤੇ ਸਾਬਕਾ ਸਰਪੰਚ ਸ਼ਾਮ ਸਿੰਘ ਕੋਟ, ਐੱਨ. ਆਰ. ਆਈ. ਰਾਜਨਬੀਰ ਸਿੰਘ ਨਨੂੰ ਕੈਨੇਡਾ, ਪਰਮਜੀਤ ਸਿੰਘ ਬਘਿਆਡ਼ੀ, ਕੈਪਟਨ ਸਿੰਘ ਬਘਿਆਡ਼ੀ, ਸੁਰਿੰਦਰ ਸਿੰਘ ਸੋਨੂੰ ਕੋਟ, ਗੁਰਸੇਵਕ ਸਿੰਘ ਕੋਟ, ਗੋਲਡੀ ਪੀ. ਏ. ਗੁਰਿੰਦਰ ਸਿੰਘ ਬਾਬਾ ਲੰਗਾਹ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬਾਬਾ ਲੰਗਾਹ, ਅੰਗਰੇਜ਼ ਸਿੰਘ ਬਾਊ ਕੈਟਲ ਫੀਡ ਵਾਲੇ, ਟੇਕ ਸਿੰਘ ਕੋਟ, ਸੁਬੇਗ ਸਿੰਘ ਕੋਟ, ਲਖਵਿੰਦਰ ਸਿੰਘ ਕੋਟ ਆਦਿ ਹਾਜ਼ਰ ਸਨ।

ਫੋਟੋ - http://v.duta.us/4ZieywAA

ਇਥੇ ਪਡ੍ਹੋ ਪੁਰੀ ਖਬਰ — - http://v.duta.us/eoeGCwAA

📲 Get Tarntaran News on Whatsapp 💬