[tarntaran] - ਸਿਹਤ ਵਿਭਾਗ ਨੇ ਲੋਕਾਂ ਨੂੰ ਸਵਾਈਨ ਫਲੂ ਬਾਰੇ ਕੀਤਾ ਜਾਗਰੂਕ

  |   Tarntarannews

ਤਰਨਤਾਰਨ (ਸੌਰਭ)-ਐੱਸ. ਐੱਮ. ਓ. ਡਾ. ਕੰਵਲਜੀਤ ਕੌਰ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਬਲਾਕ ਘਰਿਆਲਾ ਦੇ ਭੱਠਿਆਂ ’ਤੇ ਪ੍ਰਵਾਸੀ ਮਜ਼ਦੂਰਾਂ ਨੂੰ ਸਵਾਈਨ ਫਲੂ ਦੇ ਬਚਾਅ ਤੇ ਇਲਾਜ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਸੁਪਰਵਾਈਜ਼ਰ ਵਿਰਸਾ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਵਿਸ਼ੇਸ਼ ਵਿਸ਼ਾਣੂ ਰਾਹੀ ਹੁੰਦਾ ਹੈ ਜੋ ਕਿ ਇਕ ਤੋਂ ਦੂਸਰੇ ਮਨੁੱਖ ਰਾਹੀ ਫੈਲਦਾ ਹੈ। ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ, ਖਾਂਸੀ ਅਤੇ ਜ਼ੁਕਾਮ, ਛਿੱਕਾ ਆਉਣੀਆਂ, ਗਲੇ ’ਚ ਦਰਦ, ਦਸਤ ਲਗਣਾ ਇਸ ਦੇ ਮੁੱਖ ਲੱਛਣ ਹਨ। ਇਸ ਤੋਂ ਬਚਣ ਲਈ ਖੰਘਦੇ ਤੇ ਛਿੱਕਦੇ ਸਮੇਂ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਭੀਡ਼ ਵਾਲੀਆਂ ਥਾਵਾਂ ’ਤੇ ਨਹੀਂ ਜਾਣਾ ਚਾਹੀਦਾ ਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਨੇਡ਼ਲੇ ਸਿਹਤ ਕੇਂਦਰ ਵਿਚ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸੁਪਰਵਾਈਜ਼ਰ ਜ਼ੋਰਾਵਰ ਸਿੰਘ, ਪਰਮਜੀਤ ਸਿੰਘ ਹਾਜ਼ਰ ਸਨ।

ਫੋਟੋ - http://v.duta.us/bnt-jgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Cu1yhAAA

📲 Get Tarntaran News on Whatsapp 💬