ਜਾਖੜ ਦੀ ਸੁਖਬੀਰ ਨੂੰ ਚੁਣੌਤੀ, ਭਾਜਪਾ ਨਾਲ ਰਿਸ਼ਤਿਆਂ ਬਾਰੇ ਸਥਿਤੀ ਸਪੱਸ਼ਟ ਕਰੋ

  |   Jalandharnews

ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਅਤੇ ਭਾਜਪਾ ਨਾਲ ਸਬੰਧਾਂ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ। ਜਾਖੜ ਨੇ ਕਿਹਾ ਹੈ ਕਿ ਜੇਕਰ ਭਾਜਪਾ ਹਰਿਆਣਾ 'ਚ ਕਿਸਾਨ ਅਤੇ ਗ਼ਰੀਬ ਵਿਰੋਧੀ ਹੈ ਤਾਂ ਉਹ ਕੇਂਦਰ ਅਤੇ ਪੰਜਾਬ 'ਚ ਕਿਸ ਤਰ੍ਹਾਂ ਅਕਾਲੀ ਦਲ ਦੀ ਹਿਤੈਸ਼ੀ ਹੋ ਗਈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਤੋਂ ਬਾਹਰ ਕੌਮੀ ਪੱਧਰ 'ਤੇ ਜਿਸ ਭਾਜਪਾ ਦੀਆਂ ਨੀਤੀਆਂ ਦੀ ਅਕਾਲੀ ਦਲ ਨਿਖੇਧੀ ਕਰ ਰਿਹਾ ਹੈ, ਉਹ ਨੀਤੀਆਂ ਪੰਜਾਬ ਦੇ ਹੱਕ਼'ਚ ਕਿਵੇਂ ਹੋ ਸਕਦੀਆਂ ਹਨ।

ਜਾਖੜ ਨੇ ਕਿਹਾ ਕਿ ਜਿਸ ਭਾਜਪਾ ਦੀ ਸਰਕਾਰ ਨੂੰ ਹਰਿਆਣਾ 'ਚ ਅਕਾਲੀ ਦਲ ਦੇ ਪ੍ਰਧਾਨ ਉਖਾੜ ਸੁੱਟ ਕੇ ਪਰ੍ਹਾਂ ਮਾਰਨ ਦੀਆਂ ਗੱਲਾਂ ਕਰਦੇ ਹਨ, ਉਸੇ ਪਾਰਟੀ ਦੀ ਕੇਂਦਰ ਸਰਕਾਰ 'ਚ ਅਕਾਲੀ ਦਲ ਦੀ ਭਾਈਵਾਲੀ ਹੈ। ਇੱਥੋਂ ਤੱਕ ਕਿ ਅਕਾਲੀ ਦਲ ਦੀ ਵਜ਼ੀਰ ਕੇਂਦਰ 'ਚ ਸੁੱਖ-ਸਹੂਲਤਾਂ ਦਾ ਅਨੰਦ ਮਾਣ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਆਗੂ ਦੋਵਾਂ ਪਾਰਟੀਆਂ ਦਾ ਗੱਠਜੋੜ ਜਾਰੀ ਰਹਿਣ ਦੀਆਂ ਗੱਲਾਂ ਕਰ ਰਹੇ ਹਨ। ਇਹ ਦੋਹਰੀ ਰਾਜਨੀਤੀ ਹੁਣ ਚੱਲਣ ਵਾਲੀ ਨਹੀਂ ਹੈ।...

ਫੋਟੋ - http://v.duta.us/__NS3wAA

ਇਥੇ ਪਡ੍ਹੋ ਪੁਰੀ ਖਬਰ - - http://v.duta.us/7MrJXwAA

📲 Get Jalandhar News on Whatsapp 💬