ਰਿਹਾਇਸ਼ੀ ਇਲਾਕੇ 'ਚ ਚੱਲ ਰਿਹਾ ਸੀ ਗੰਦਾ ਧੰਦਾ, ਰੰਗੇ ਹੱਥੀਂ ਫੜੇ ਕੁੜੀਆਂ-ਮੁੰਡੇ

  |   Amritsarnews

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਜੂਝਾਰ ਸਿੰਘ ਐਵੀਨਿਊ 'ਚ ਸਥਿਤ ਇਕ ਕੋਠੀ ਵਿਚ ਧੜਲੇ ਨਾਲ ਨਸ਼ਾ ਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਇਲਾਕਾ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਸ ਵਲੋਂ ਉਕਤ ਕੋਠੀ 'ਤੇ ਛਾਪੇਮਾਰੀ ਕੀਤੀ ਗਈ ਤਾਂ ਕੋਠੀ 'ਚੋਂ 6 ਮੁੰਡੇ ਤੇ 3 ਕੁੜੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਪੁਲਸ ਨੂੰ ਦੇਖ ਕੇ ਕੋਠੀ 'ਚ ਮੌਜੂਦ ਮੁੰਡੇ-ਕੁੜੀਆਂ 'ਚ ਭੱਜਦੋੜ ਮਚ ਗਈ ਪਰ ਪੁਲਸ ਮੁਲਾਜ਼ਮਾਂ ਨੇ ਉਕਤ ਮੁੰਡੇ-ਕੁੜੀਆਂ ਨੂੰ ਕਾਬੂ ਕੀਤਾ ਅਤੇ ਥਾਣੇ ਲੈ ਗਏ।

ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਵਲੋਂ ਕਾਬੂ ਕੀਤੇ ਮੁੰਡੇ-ਕੁੜੀਆਂ ਚੰਗੇ ਘਰਾਂ ਨਾਲ ਸਬੰਧ ਰੱਖਣ ਵਾਲੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੋਠੀ ਮਾਲਕ ਨੂੰ ਕਈ ਵਾਰ ਇਸ ਗੰਦੇ ਧੰਦੇ ਨੂੰ ਰੋਕਣ ਲਈ ਚਿਤਾਵਨੀ ਦਿੱਤੀ ਸੀ ਪਰ ਉਹ ਨਹੀਂ ਟਲਿਆ। ਦਿਨ-ਰਾਤ ਗੱਡੀਆਂ ਦਾ ਆਉਣਾ-ਜਾਣਾ ਇਸ ਕੋਠੀ 'ਚ ਲੱਗਾ ਰਹਿੰਦਾ ਹੈ। ਫਿਲਹਾਲ ਇਸ ਕੋਠੀ 'ਚ ਹੋਰ ਕਿਹੜੇ ਗੋਰਖਧੰਦੇ ਚਲਾਏ ਜਾ ਰਹੇ ਸਨ, ਇਸ ਦਾ ਖੁਲਾਸਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗਾ।

ਫੋਟੋ - http://v.duta.us/mDyIEAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/ShFqTQAA

📲 Get Amritsar News on Whatsapp 💬