ਸ਼ਰਧਾਲੂਆਂ ਦੀ ਸਹੂਲਤ ਲਈ 'ਪ੍ਰਕਾਸ਼ ਉਤਸਵ 550' ਮੋਬਾਇਲ ਐਪ ਜਾਰੀ

  |   Punjabnews

ਸੁਲਤਾਨਪੁਰ ਲੋਧੀ (ਸੋਢੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਅੱਜ ਵਿਸ਼ੇਸ਼ਤਾਵਾਂ ਭਰਪੂਰ ''ਪ੍ਰਕਾਸ਼ ਉਤਸਵ 550'' ਮੋਬਾਇਲ ਐਪ ਜਾਰੀ ਕੀਤੀ ਗਈ ਹੈ। ਇਹ ਐਪ ਇਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਮੋਬਾਇਲ ਡਾਟਾ ਆਫ ਲਾਈਨ ਹੋਣ 'ਤੇ ਵੀ ਕੰਮ ਕਰੇਗੀ ਅਤੇ ਇਸ ਲਈ ਇੰਟਰਨੈੱਟ ਕੁਨੈਕਟੀਵਿਟੀ ਦੀ ਵੀ ਜ਼ਰੂਰਤ ਨਹੀਂ ਪਵੇਗੀ। ਮੋਬਾਇਲ ਐਪ ਨੂੰ ਜਾਰੀ ਕਰਨ ਉਪਰੰਤ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਅਤੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਇਹ ਮੋਬਾਇਲ ਐਪ ਵਿਸਵ ਭਰ ਤੋਂ ਆਉਣ ਵਾਲੇ ਸਰਧਾਲੂਆਂ ਦੀ ਸਹੂਲਤ ਲਈ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਅਵਾਜਾਈ ਰੂਟ, ਰੇਲਵੇ, ਰਿਹਾਇਸ਼, ਸੁਰੱਖਿਆ, ਇਤਿਹਾਸਿਕ ਗੁਰਦੁਆਰਾਂ, ਡਾਕਟਰੀ ਸਹੂਲਤ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਏਗੀ।...

ਫੋਟੋ - http://v.duta.us/8mpJNAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/KlywnwAA

📲 Get Punjab News on Whatsapp 💬