ਸ਼ਰਾਬ ਸਮੱਗਲਰਾਂ ਦਾ ਧੰਦਾ ਜ਼ੋਰਾਂ 'ਤੇ, ਮਿਲਾਵਟ ਹੋਣ ਕਰਕੇ ਹੋਣ ਲੱਗੀਆਂ ਮੌਤਾਂ

  |   Jalandharnews

ਜਲੰਧਰ (ਸ਼ੋਰੀ)- ਉਂਝ ਤਾਂ ਪੁਲਸ ਕਮਿਸ਼ਨਰੇਟ ਦੀ ਟੀਮ ਮਹਾਨਗਰ 'ਚ ਕ੍ਰਾਈਮ ਕੰਟਰੋਲ ਕਰਨ 'ਚ ਲੱਗੀ ਹੋਈ ਹੈ ਪਰ ਸ਼ਾਇਦ ਪੁਲਸ ਸੀਨੀਅਰ ਅਧਿਕਾਰੀਆਂ ਦਾ ਧਿਆਨ ਵੈਸਟ ਹਲਕੇ ਵੱਲ ਘੱਟ ਹੈ ਅਤੇ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਸ਼ਰਾਬ ਸਮੱਗਲਰ ਮਿਲਾਵਟੀ ਅਤੇ ਘਟੀਆ ਕਿਸਮ ਦੀ ਸ਼ਰਾਬ ਦੀ ਸਪਲਾਈ ਲੋਕਾਂ ਨੂੰ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 2 ਮਹੀਨੇ 'ਚ 2 ਲੋਕਾਂ ਦੀ ਘਟੀਆ ਸ਼ਰਾਬ ਪੀਣ ਕਾਰਨ ਹਾਲਾਤ ਵਿਗੜ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਲਾਕੇ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੰਗੂ ਬਸਤੀ ਅਤੇ ਭਾਰਗੋ ਕੈਂਪ ਥਾਣੇ ਦੇ ਕੋਲ ਹੀ ਸ਼ਰਾਬ ਸ਼ਰੇਆਮ ਸ਼ਰਾਬ ਵੇਚਣ ਵਾਲਿਆਂ ਨੂੰ ਇਲਾਕੇ ਦਾ ਬੱਚਾ-ਬੱਚਾ ਤਕ ਜਾਣਦਾ ਹੈ ਕਿ ਉਹ ਸ਼ਰੇਆਮ ਸ਼ਾਮ ਹੁੰਦੇ ਹੀ ਸ਼ਰਾਬ ਵੇਚਦੇ ਹਨ। ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਸਸਤੀ ਹੋਣ ਦੇ ਚੱਕਰ 'ਚ ਠੇਕੇ ਦੇ ਬਜਾਏ ਇਨ੍ਹਾਂ ਤੋਂ ਸ਼ਰਾਬ ਖਰੀਦਦੇ ਹਨ। ਥਾਣਾ ਭਾਰਗੋ ਕੈਂਪ, ਥਾਣਾ ਨੰ. 5 ਅਤੇ ਬਸਤੀ ਬਾਵਾ ਖੇਲ ਤਿੰਨੋਂ ਇਲਾਕਿਆਂ 'ਚ ਸ਼ਰਾਬ ਦੀ ਸਪਲਾਈ ਬਾਰੇ ਕਈ ਵਾਰ ਇਲਾਕੇ ਦੇ ਪਤਵੰਤੇ ਲੋਕ ਪੁਲਸ ਸੀਨੀਅਰ ਅਧਿਕਾਰੀਆਂ ਨੂੰ ਦਫਤਰਾਂ 'ਚ ਮਿਲੇ ਪਰ ਸ਼ਰਾਬ ਦੀ ਵਿਕਰੀ ਬੰਦ ਹੋਣ ਦੀ ਬਜਾਏ ਵਧਣੀ ਸ਼ੁਰੂ ਹੋ ਗਈ ਹੈ।...

ਫੋਟੋ - http://v.duta.us/B38F9AAA

ਇਥੇ ਪਡ੍ਹੋ ਪੁਰੀ ਖਬਰ - - http://v.duta.us/b0XLsAAA

📲 Get Jalandhar News on Whatsapp 💬