ਅੰਮ੍ਰਿਤਸਰ 'ਚ ਡੇਂਗੂ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ

  |   Amritsarnews

ਅੰਮ੍ਰਿਤਸਰ (ਦਲਜੀਤ) : ਡੇਂਗੂ ਦੇ ਕਹਿਰ ਨੂੰ ਵੇਖਦੇ ਹੋਏ ਲੋਕ ਦਹਿਸ਼ਤ 'ਚ ਹਨ। ਗੈਰ-ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ, ਜਦਕਿ 2 ਲੋਕਾਂ ਦੀ ਮੌਤ ਵੀ ਹੋ ਗਈ ਹੈ। ਅਕਤੂਬਰ ਦੇ ਆਖਰ ਤੱਕ ਡੇਂਗੂ ਦਾ ਡੰਕ ਇਸੇ ਤਰ੍ਹਾਂ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਂਦਾ ਰਹੇਗਾ। ਸਿਹਤ ਵਿਭਾਗ ਡੇਂਗੂ ਨੂੰ ਲੈ ਕੇ ਜਿੱਥੇ ਹੁਣ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ, ਉਥੇ ਹੀ ਸਰਕਾਰੀ ਹਸਪਤਾਲਾਂ ਵਿਚ ਰੋਗ ਦੇ ਇਲਾਜ ਸਬੰਧੀ ਪੁਖਤਾ ਪ੍ਰਬੰਧ ਨਾ ਹੋਣ ਕਾਰਣ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਲਈ ਮਜਬੂਰ ਹਨ।

ਜਾਣਕਾਰੀ ਅਨੁਸਾਰ ਏਡੀ ਏਜਿਪਟੀ ਨਾਮਕ ਮੱਛਰ ਸਾਫ਼ ਪਾਣੀ 'ਚ ਲਾਰਵਾ ਪੈਦਾ ਕਰਦੇ ਹਨ। ਪਿਛਲੇ ਸਾਲ ਡੇਂਗੂ ਦੇ 697 ਮਰੀਜ਼ ਸਾਹਮਣੇ ਆਏ ਸਨ। ਜਦਕਿ 3 ਲੋਕਾਂ ਦੀ ਮੌਤ ਹੋਈ ਸੀ। ਇਸ ਵਾਰ ਗੈਰ-ਸਰਕਾਰੀ ਅੰਕੜਿਆਂ ਅਨੁਸਾਰ ਮਰੀਜ਼ਾਂ ਦੀ ਗਿਣਤੀ 100 ਤੋਂ ਜ਼ਿਆਦਾ ਹੋ ਗਈ ਹੈ। ਦੋ ਲੋਕਾਂ ਨੂੰ ਇਸ ਰੋਗ ਦਾ ਸ਼ਿਕਾਰ ਹੋਣਾ ਪਿਆ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਲੈ ਕੇ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਜ਼ਿਲਾ ਪੱਧਰ 'ਤੇ ਗੁਰੂ ਨਾਨਕ ਦੇਵ ਹਸਪਤਾਲ 'ਚ ਡੇਂਗੂ ਲਈ ਬਣਾਈ ਗਈ ਵਾਰਡ 'ਚ ਸਮਰੱਥ ਪ੍ਰਬੰਧ ਨਾ ਹੋਣ ਕਾਰਣ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਜਾਣਾ ਪੈ ਰਿਹਾ ਹੈ। ਸਿਹਤ ਵਿਭਾਗ ਦੀ ਮੰਨੀਏ ਤਾਂ ਹੁਣ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 95 ਹੈ। ਜਦਕਿ ਮੌਤ ਕੋਈ ਨਹੀਂ ਹੋਈ ਹੈ। ਗੈਰ-ਸਰਕਾਰੀ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਜ਼ਿਲੇ ਦੇ ਪ੍ਰਾਈਵੇਟ ਹਸਪਤਾਲ ਡੇਂਗੂ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਡੇਂਗੂ ਨੂੰ ਵੇਖਦੇ ਹੋਏ ਲੋਕਾਂ 'ਚ ਦਹਿਸ਼ਤ ਹੈ। ਸਰਕਾਰੀ ਹਸਪਤਾਲ 'ਚ ਪ੍ਰਬੰਧ ਨਾ ਹੋਣ ਕਾਰਣ ਉਹ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਵਾਉਣ ਲਈ ਮਜਬੂਰ ਹਨ।...

ਫੋਟੋ - http://v.duta.us/U2ucKwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/ISKyuAAA

📲 Get Amritsar News on Whatsapp 💬