ਕਾਂਗਰਸ ਦੀ ਸਟੇਜ ਤੋਂ ਭੋਜਪੁਰੀ ਗੀਤਾਂ 'ਤੇ ਲੱਗੇ ਠੁਮਕੇ (ਵੀਡੀਓ)

  |   Kapurthala-Phagwaranews

ਫਗਵਾੜਾ (ਓਬਰਾਏ)- ਵੋਟਰਾਂ ਨੂੰ ਲੁਭਾਉਣ ਲਈ ਉਮੀਦਵਾਰਾਂ ਨੂੰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਅਜਿਹਾ ਹੀ ਕੁਝ ਫਗਵਾੜਾ 'ਚ ਕੀਤੀ ਗਈ ਰੈਲੀ 'ਚ ਦੇਖਣ ਨੂੰ ਮਿਲਿਆ, ਜਿੱਥੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਮਸ਼ਹੂਰ ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਦੇ ਠੁਮਕੇ ਲਗਾਏ ਗਏ।

ਦਰਅਸਲ ਪੰਜਾਬ 'ਚ ਚਾਰ ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਫਗਾਵੜਾ ਦੇ ਇਲਾਕਾ ਓਂਕਾਰ ਨਗਰ 'ਚ ਜ਼ਿਆਦਾਤਰ ਪ੍ਰਵਾਸੀ ਭਾਰਤੀ ਰਹਿੰਦੇ ਹਨ। ਇਸੇ ਦੇ ਚਲਦਿਆਂ ਉਮੀਦਵਾਰ ਵੱਲੋਂ ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਨੂੰ ਬੁਲਾਇਆ ਗਿਆ ਅਤੇ ਖੁਸ਼ਬੂ ਨੇ ਸਟੇਜ ਤੋਂ ਠੁਮਕੇ ਲਗਾਉਂਦੇ ਹੋਏ ਭੋਜਪੁਰੀ ਭਾਸ਼ਾ 'ਚ ਕਾਂਗਰਸੀ ਉਮਦੀਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ ਹੋਏ ਵੋਟ ਮੰਗੇ। ਜਦੋਂ ਇਸ ਬਾਰੇ ਉਥੇ ਮੌਜੂਦ ਕੈਬਨਿਟ ਮੰਤਰੀ ਤੋਂ ਪੁੱਛਿਆ ਗਿਆ ਤਾਂ ਉਹ ਇਸ ਗੱਲ ਨੂੰ ਟਾਲਦੇ ਰਹੇ ਪਰ ਅਖੀਰ 'ਚ ਉਨ੍ਹਾਂ ਨੇ ਮੰਨਿਆ ਕਿ ਇਹ ਗਲਤ ਹੈ।...

ਫੋਟੋ - http://v.duta.us/R0FbxAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/LttRYwAA

📲 Get Kapurthala-Phagwara News on Whatsapp 💬