ਕਰਵਾਚੌਥ ਸਬੰਧੀ ਬਜ਼ਾਰਾਂ ਵਿਚ ਰੌਣਕਾਂ ਲੱਗੀਆਂ

  |   Ludhiana-Khannanews

ਮਾਛੀਵਾੜਾ ਸਾਹਿਬ (ਟੱਕਰ)- ਸੁਹਾਗਣਾਂ ਵਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਕਰਵਾਚੌਥ ਦਾ ਵਰਤ ਭਲਕੇ 17 ਅਕਤੁਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਬਜ਼ਾਰਾਂ 'ਚ ਅੱਜ ਖੂਬ ਰੌਣਕਾਂ ਲੱਗੀਆਂ ਦਿਖਾਈ ਦਿੱਤੀਆਂ। ਵਿਆਹੁਤਾ ਔਰਤਾਂ ਤੇ ਕੁਆਰੀਆਂ ਲੜਕੀਆਂ ਵਲੋਂ ਤੜਕੇ ਸ਼ੁਰੂ ਹੋਣ ਵਾਲੇ ਇਸ ਕਰਵਾਚੌਥ ਦੇ ਵਰਤ ਸਬੰਧੀ ਬਜ਼ਾਰਾਂ ਵਿਚ ਖਰੀਦਦਾਰੀ ਕੀਤੀ ਜਾ ਰਹੀ ਹੈ ਅਤੇ ਆਪਣੇ ਹਾਰ-ਸ਼ਿੰਗਾਰ ਦਾ ਸਮਾਨ ਖਰੀਦਿਆ ਜਾ ਰਿਹਾ ਹੈ। ਬਜ਼ਾਰਾਂ ਵਿਚ ਮਠਿਆਈਆਂ ਤੇ ਫਲਾਂ ਦੀ ਦੁਕਾਨਾਂ 'ਤੇ ਵੀ ਗ੍ਰਾਹਕਾਂ ਦੀ ਭਾਰੀ ਭੀੜ ਦਿਖਾਈ ਦਿੱਤੀ। ਅੱਜ ਸਵੇਰ ਤੋਂ ਹੀ ਔਰਤਾਂ ਬਜ਼ਾਰਾਂ ਵਿਚ ਮਹਿੰਦੀ ਲਗਾਉਣ ਵਾਲੇ ਸਟਾਲਾਂ 'ਤੇ ਬੈਠ ਕੇ ਕਾਰੀਗਰਾਂ ਤੋਂ ਆਪਣੇ ਹੱਥਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਡਿਜਾਇਨਿੰਗ ਮਹਿੰਦੀ ਲਗਵਾ ਰਹੀਆਂ ਸਨ। ਕਰਵਾਚੌਥ ਦਾ ਵਰਤ ਤੜਕੇ 4 ਵਜੇ ਸ਼ੁਰੂ ਹੁੰਦਾ ਹੈ ਅਤੇ ਸ਼ਾਮ ਨੂੰ ਪੂਜਾ ਅਰਚਨਾ ਕਰ ਔਰਤਾਂ ਚੰਦਰਮਾ ਦੇਖ ਆਪਣੇ ਪਤੀ ਤੋਂ ਆਸ਼ੀਰਵਾਦ ਇਸ ਵਰਤ ਨੂੰ ਸਮਾਪਤ ਕਰਦੀਆਂ ਹਨ।

ਫੋਟੋ - http://v.duta.us/F6ZqRgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/Bz6M5wAA

📲 Get Ludhiana-Khanna News on Whatsapp 💬