'ਗੋਲਡਨ ਚਾਂਸ ਪ੍ਰੀਖਿਆ' : ਪੰਜਾਬ ਬੋਰਡ ਨੇ ਵੈੱਬਸਾਈਟ 'ਤੇ ਪਾਏ ਰੋਲ ਨੰਬਰ

  |   Chandigarhnews

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆਰਥੀਆਂ ਨੂੰ ਦਿੱਤੇ ਗਏ ਵਿਸ਼ੇਸ਼ ਮੌਕੇ (ਗੋਲਡਨ ਚਾਂਸ) ਦੀਆਂ 22 ਅਕਤੂਬਰ ਤੋਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆਰਥੀਆਂ ਲਈ ਰੋਲ ਨੰਬਰ (ਐਡਮਿਟ ਕਾਰਡ) ਵੈੱਬਸਾਈਟ 'ਤੇ ਮੰਗਲਵਾਰ ਨੂੰ ਅਪਲੋਡ ਕਰ ਦਿੱਤੇ ਹਨ ਅਤੇ ਵਿਦਿਆਰਥੀਆਂ ਨੂੰ ਰੋਲ ਨੰਬਰ ਵੈੱਬਸਾਈਟ ਤੋਂ ਹੀ ਡਾਊਨਲੋਡ ਕਰਨ ਦੀ ਸਹੂਲਤ ਦਿੱਤੀ ਗਈ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੀਖਿਆ ਸਬੰਧੀ ਬੋਰਡ ਵਲੋਂ ਵੱਖਰੇ ਤੌਰ 'ਤੇ ਕੋਈ ਵੀ ਰੋਲ ਨੰਬਰ ਸਲਿੱਪ ਨਹੀਂ ਭੇਜੀ ਜਾਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਵਲੋਂ ਪ੍ਰੀਖਿਆ ਦੇਣ ਸਬੰਧੀ ਫੀਸ ਜਮ੍ਹਾਂ ਕਰਵਾਈ ਗਈ ਹੋਵੇ ਪਰ ਰੋਲ ਨੰਬਰ ਸਲਿੱਪ ਬੋਰਡ ਦੀ ਵੈੱਬਸਾਈਟ ਤੋਂ ਡਾਊਨਲੋਡ ਨਾ ਹੋ ਰਹੀ ਹੋਵੇ ਜਾਂ ਰੋਲ ਨੰਬਰ ਦੇ ਵੇਰਵਿਆਂ 'ਚ ਕੋਈ ਤਰੁੱਟੀ ਪੇਸ਼ ਆਉਂਦੀ ਹੋਵੇ ਤਾਂ ਉਹ 21 ਅਕਤੂਬਰ ਤੱਕ ਹਰ ਹਾਲਤ 'ਚ ਸਬੰਧਿਤ ਦਸਤਾਵੇਜ਼ ਤੇ ਫੀਸ ਆਦਿ ਦੇ ਸਬੂਤ ਲੈ ਕੇ ਮੁੱਖ ਦਫਤਰ ਵਿਖੇ ਸਬੰਧਤ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ।

ਫੋਟੋ - http://v.duta.us/tNNtVwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/xhg77gAA

📲 Get Chandigarh News on Whatsapp 💬