ਛੇੜਛਾੜ ਦਾ ਵਿਰੋਧ ਕਰਨ 'ਤੇ ਅਧਿਆਪਕਾ ਦੇ ਪਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

  |   Ludhiana-Khannanews

ਲੁਧਿਆਣਾ (ਮਹੇਸ਼) : ਛੇੜਛਾੜ ਦਾ ਵਿਰੋਧ ਕਰਨ 'ਤੇ ਇਕ ਵਿਦਿਆਰਥੀ ਨੇ ਆਪਣੀ ਅਧਿਆਪਕਾ ਦੇ ਪਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਸਲੇਮ ਟਾਬਰੀ ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਇਸੇ ਇਲਾਕੇ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਖਿਲਾਫ ਛੇੜਛਾੜ ਅਤੇ ਕੁੱਟ-ਮਾਰ ਦਾ ਕੇਸ ਦਰਜ ਕੀਤਾ ਹੈ। ਜਿਸ 'ਚ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਹੋਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਇਕ ਪ੍ਰਾਈਵੇਟ ਸਕੂਲ 'ਚ ਸੰਯੋਜਕ ਹੈ। ਉਹ ਐੱਮ. ਏ., ਬੀ. ਐੱਡ ਹੈ। ਲਖਵਿੰਦਰ ਉਸ ਦੀ ਪਤਨੀ ਕੋਲ ਜਦ ਟਿਊਸ਼ਨ ਪੜ੍ਹਨ ਆਉਂਦਾ ਸੀ ਤਾਂ ਉਸ ਦੀਆਂ ਹਰਕਤਾਂ ਠੀਕ ਨਹੀਂ ਸੀ। ਉਸ ਦੀ ਪਤਨੀ 'ਤੇ ਬੁਰੀ ਨਜ਼ਰ ਰੱਖਦਾ ਸੀ। ਇਹ ਗੱਲ ਉਸ ਦੀ ਪਤਨੀ ਨੇ ਉਸ ਨੂੰ ਖੁਦ ਦੱਸੀ ਅਤੇ ਪੜ੍ਹਾਉਣ ਤੋਂ ਮਨ੍ਹਾ ਕਰ ਦਿੱਤਾ।...

ਫੋਟੋ - http://v.duta.us/8IJt6AAA

ਇਥੇ ਪਡ੍ਹੋ ਪੁਰੀ ਖਬਰ - - http://v.duta.us/rtW3CQAA

📲 Get Ludhiana-Khanna News on Whatsapp 💬