ਪੰਜਾਬ 'ਚ ਇਸ ਵਾਰ 4.7 ਮਿਲੀਅਨ ਟਨ ਪਰਾਲੀ ਸਾੜਨ ਦਾ ਅੰਦਾਜ਼ਾ

  |   Chandigarhnews

ਚੰਡੀਗੜ੍ਹ (ਅਸ਼ਵਨੀ) : ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਵਾਰ ਪੰਜਾਬ 'ਚ 4.7 ਮਿਲੀਅਨ ਟਨ ਪਰਾਲੀ ਸਾੜੀ ਜਾ ਸਕਦੀ ਹੈ। ਇਹ ਖਦਸ਼ਾ ਇਸ ਲਈ ਵੀ ਪ੍ਰਬਲ ਹੈ ਕਿਉਂਕਿ ਹੁਣ ਤੱਕ 4.7 ਟਨ ਮਿਲੀਅਨ ਟਨ ਪਰਾਲੀ ਦੇ ਨਿਪਟਾਰੇ ਦਾ ਕੋਈ ਇੰਤਜ਼ਾਮ ਨਹੀਂ ਹੋ ਸਕਿਆ। ਇਹ ਕਬੂਲਨਾਮਾ ਖੁਦ ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) 'ਚ ਦਰਜ ਹਲਫਨਾਮੇ 'ਚ ਕੀਤਾ ਹੈ।

ਸਰਕਾਰ ਨੇ ਦੱਸਿਆ ਹੈ ਕਿ ਪੰਜਾਬ 'ਚ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਕਰੀਬ 20 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ। ਕਿਸਾਨਾਂ ਨੂੰ ਉਪਲਬਧ ਕਰਵਾਈਆਂ ਗਈਆਂ ਮਸ਼ੀਨਾਂ ਨਾਲ ਇਸ ਵਾਰ ਕਰੀਬ 12 ਮਿਲੀਅਨ ਟਨ ਪਰਾਲੀ ਨੂੰ ਖੇਤਾਂ 'ਚ ਹੀ ਟਿਕਾਣੇ ਲਾਇਆ ਜਾ ਸਕਦਾ ਹੈ। ਇਸ ਤਰ੍ਹਾਂ ਬਾਸਮਤੀ ਝੋਨੇ ਦੀ ਬੀਜਾਈ, ਫਸਲ ਵਿਭਿੰਨਤਾ ਅਤੇ ਕਾਰਖਾਨਿਆਂ 'ਚ ਪਰਾਲੀ ਦੇ ਇਸਤੇਮਾਲ ਨਾਲ ਕਰੀਬ 3.3 ਮਿਲੀਅਨ ਟਨ ਪਰਾਲੀ ਦੀ ਸਮੱਸਿਆ ਖਤਮ ਹੋਣ ਦੀ ਉਮੀਦ ਹੈ। ਅਜਿਹੇ 'ਚ 4.7 ਮਿਲੀਅਨ ਟਨ ਪਰਾਲੀ ਬਾਕੀ ਬਚਦੀ ਹੈ। ਪੰਜਾਬ ਸਰਕਾਰ ਇਸ ਸਮੱਸਿਆ ਤੋਂ ਨਿਜਾਤ ਪਾਉਣ ਦੇ ਵੀ ਉਪਾਅ ਕਰ ਰਹੀ ਹੈ ਪਰ ਅਜੇ ਵੀ ਕਿਸਾਨਾਂ ਨੂੰ ਮਸ਼ੀਨਾਂ ਉਪਲਬਧ ਕਰਵਾਉਣ ਦੀ ਲੋੜ ਹੈ। ਸਰਕਾਰ ਮੁਤਾਬਿਕ ਪੰਜਾਬ 'ਚ ਕਰੀਬ 8 ਲੱਖ ਕਿਸਾਨ ਝੋਨੇ ਦੀ ਫਸਲ ਨਾਲ ਜੁੜੇ ਹਨ। ਇਨ੍ਹਾਂ ਕਿਸਾਨਾਂ ਨੂੰ ਨਵੇਂ ਤਰੀਕੇ ਨਾਲ ਪਰਾਲੀ ਬੰਦੋਬਸਤ 'ਚ ਢਾਲਣ ਲਈ 2-3 ਸਾਲ ਦਾ ਸਮਾਂ ਲੱਗਣਾ ਲਾਜ਼ਮੀ ਹੈ। ਸਰਕਾਰ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ, ਸਖਤੀ ਕਰ ਰਹੀ ਹੈ, ਮਸ਼ੀਨਾਂ ਦੇ ਰਹੀ ਹੈ, ਬਾਵਜੂਦ ਇਸ ਦੇ ਕਈ ਪ੍ਰੈਕਟੀਕਲ ਮਾਮਲੇ ਅਜੇ ਵੀ ਕਾਇਮ ਹਨ, ਨਾਲ ਹੀ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਸਭ ਦਰਮਿਆਨ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਆਬੋ-ਹਵਾ ਸ਼ੁੱਧ ਹੋ ਸਕੇ।...

ਫੋਟੋ - http://v.duta.us/vZg2sAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/TkZbMQAA

📲 Get Chandigarh News on Whatsapp 💬