ਪ੍ਰੇਮ-ਵਿਆਹ ਦੀ ਸਜ਼ਾ ਪ੍ਰੇਮੀ ਦੀ 4 ਸਾਲਾ ਭੈਣ ਨੂੰ ਪਈ ਭੁਗਤਣੀ

  |   Gurdaspurnews

ਗੁਰਦਾਸਪੁਰ (ਵਿਨੋਦ) : ਪ੍ਰੇਮੀ ਜੋੜੇ ਵੱਲੋਂ ਘਰ ਤੋਂ ਭੱਜ ਕੇ ਨਿਕਾਹ ਕਰਵਾਉਣਾ ਪ੍ਰੇਮੀ ਦੇ ਪਰਿਵਾਰ ਲਈ ਬਹੁਤ ਹੀ ਭਾਰੀ ਪਿਆ, ਕਿਉਂਕਿ ਇਸ ਝਗੜੇ ਸਬੰਧੀ ਪਿੰਡ 'ਚ ਆਯੋਜਿਤ ਜਿਰਗਾ 'ਚ ਪ੍ਰੇਮੀ ਦੀ 4 ਸਾਲਾ ਭੈਣ ਦਾ ਪ੍ਰੇਮਿਕਾ ਦੇ 8 ਸਾਲਾ ਭਰਾ ਨਾਲ ਨਿਕਾਹ ਕਰਨ ਦਾ ਫਤਵਾ ਸੁਣਾਇਆ ਗਿਆ ਅਤੇ ਮੌਕੇ 'ਤੇ ਹੀ ਮੌਲਵੀ ਨੂੰ ਬੁਲਾ ਕੇ ਨਿਕਾਹ ਕਰ ਦਿੱਤਾ ਗਿਆ।

ਸਰਹੱਦ ਪਾਰ ਸੂਤਰਾਂ ਅਨੁਸਾਰ ਗੋਤਕੀ ਜ਼ਿਲੇ ਦੇ ਪਿੰਡ ਗੁਲਜ਼ਾਰ ਮਹਿਰ 'ਚ ਇਕ ਲੜਕੀ ਫਾਤਿਮਾ ਮਹਿਰ ਪੁੱਤਰੀ ਸਚਲ ਮਹਿਰ ਆਪਣੇ ਹੀ ਪਿੰਡ ਦੇ ਨੌਜਵਾਨ ਇਮਦਾਦ ਮਹਿਰ ਪੁੱਤਰ ਗੁਲ ਮਹਿਰ ਦੇ ਨਾਲ ਲਗਭਗ 3 ਮਹੀਨੇ ਪਹਿਲਾਂ ਘਰ ਤੋਂ ਭੱਜ ਗਈ ਅਤੇ ਇਨ੍ਹਾਂ ਦੋਵਾਂ ਨੇ ਆਪਣੇ ਪਰਿਵਾਰਾਂ ਦੀ ਇੱਛਾ ਦੇ ਵਿਰੁੱਧ ਲਰਕਾਨਾ 'ਚ ਜਾ ਕੇ ਨਿਕਾਹ ਕਰ ਲਿਆ। ਇਸ ਪ੍ਰੇਮ-ਵਿਆਹ ਨੂੰ ਦੋਵਾਂ ਹੀ ਪਰਿਵਾਰਾਂ ਨੇ ਸਵੀਕਾਰ ਨਹੀਂ ਕੀਤਾ । ਇਸ ਕਾਰਨ ਦੋਵਾਂ ਹੀ ਪਰਿਵਾਰਾਂ 'ਚ ਤਣਾਅ ਦਾ ਮਾਹੌਲ ਬਣ ਗਿਆ। ਇਸ ਸਬੰਧੀ ਫਾਤਿਮਾ ਮਹਿਰ ਦੇ ਪਰਿਵਾਰ ਵਾਲਿਆਂ ਦੀ ਮੰਗ 'ਤੇ ਰਹਿਮਤ ਉਲਾ ਮਹਿਰ ਅਤੇ ਸੰਜਰ ਮਹਿਰ ਦੀ ਅਗਵਾਈ 'ਚ ਪਿੰਡ 'ਚ ਬੀਤੀ ਸ਼ਾਮ ਜਿਰਗਾ ਆਯੋਜਿਤ ਕੀਤਾ ਗਿਆ। ਜਿਸ 'ਚ ਫਾਤਿਮਾ ਨੂੰ ਕਾਰੀ ਅਤੇ ਇਮਦਾਦ ਨੂੰ ਕਾਰੋ ਐਲਾਨ ਕੀਤਾ ਗਿਆ। ਜਿਰਗਾ 'ਚ ਦੋਵਾਂ ਪੱਖਾਂ ਦੀ ਗੱਲ ਸੁਣਨ ਬਾਅਦ ਇਮਦਾਦ ਦੀ ਚਾਰ ਸਾਲਾ ਭੈਣ ਸੁਮੇਰਾ ਦਾ ਨਿਕਾਹ ਫਾਤਿਮਾ ਦੇ ਅੱਠ ਸਾਲਾ ਭਰਾ ਮੁਹੰਮਦ ਇਬ੍ਰਾਹੀਮ ਨਾਲ ਨਿਕਾਹ ਕਰ ਦਿੱਤੇ ਜਾਣ ਸਮੇਤ ਇਕ ਮਹੀਨੇ ਵਿਚ ਇਮਦਾਦ ਦੇ ਪਰਿਵਾਰ ਵਾਲਿਆਂ ਨੂੰ ਫਾਤਿਮਾ ਦੇ ਪਰਿਵਾਰ ਵਾਲਿਆਂ ਨੂੰ ਤਿੰਨ ਲੱਖ ਰੁਪਏ ਮੁਆਵਜ਼ਾ ਅਦਾ ਕਰਨ ਦਾ ਫਤਵਾ ਸੁਣਾਇਆ। ਇਸ ਫਤਵੇ ਦੇ ਬਾਅਦ ਮੌਕੇ 'ਤੇ ਮੌਲਵੀ ਨੂੰ ਬੁਲਾ ਕੇ ਸੁਮੇਰਾ ਦਾ ਨਿਕਾਹ ਮੁਹੰਮਦ ਇਬ੍ਰਾਹੀਮ ਨਾਲ ਕਰ ਦਿੱਤਾ ਗਿਆ।

ਫੋਟੋ - http://v.duta.us/8XLClwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/yyVVTgAA

📲 Get Gurdaspur News on Whatsapp 💬