ਪਹਿਲੇ ਹੀ ਦਿਨ ਚਾਲੂ ਹੋਏ ਰੇਲਵੇ ਅੰਡਰ ਬ੍ਰਿਜ 'ਤੇ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

  |   Kapurthala-Phagwaranews

ਸੁਲਤਾਨਪੁਰ ਲੋਧੀ,(ਧੀਰ): ਰੇਲਵੇ ਵਿਭਾਗ ਵਲੋਂ ਕਰਮਜੀਤਪੁਰ ਰੋਡ 'ਤੇ ਕਥਿਤ ਤੌਰ 'ਤੇ ਅਣਗਹਿਲੀ ਨਾਲ ਬਣਾਏ ਗਏ ਦੋ ਅੰਡਰਬ੍ਰਿਜ 'ਚੋਂ ਅੱਜ ਦੂਜੇ ਅੰਡਰਬ੍ਰਿਜ ਨੂੰ ਚਾਲੂ ਕਰਨ ਉਪਰੰਤ ਥੋੜੇ ਸਮੇਂ 'ਚ ਹੀ ਇਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਸੁਰਜੀਤ ਕੁਮਾਰ ਪੁੱਤਰ ਅਮਰਚੰਦ ਵਾਸੀ ਰੂਰਲ ਬਸਤੀ ਚੰਡੀਗੜ੍ਹ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ ਜੋ ਕਿ ਸਥਾਨਕ ਤਹਿਸੀਲ ਕੰਪਲੈਕਸ ਦੇ ਸਾਹਮਣੇ ਸ਼ੀਸ਼ੇ ਦਾ ਕੰਮ ਕਰਦਾ ਸੀ ਤੇ ਉਸ ਦੀ ਮਿਹਨਤ ਨਾਲ ਹੀ ਤਿੰਨ ਪਰਿਵਾਰਾਂ ਦਾ ਪਾਲਣ ਪੋਸ਼ਣ ਹੁੰਦਾ ਸੀ। ਅੱਜ ਦੁਪਹਿਰ ਨੂੰ ਜਦ ਉਹ ਵਾਪਸ ਦੁਕਾਨਾਂ 'ਤੇ ਐਕਟਿਵਾ ਉਪਰ ਜਾ ਰਿਹਾ ਸੀ ਤਾਂ ਅੱਜ ਹੀ ਇਸ ਰੋਡ 'ਤੇ ਬਣੇ ਹੋਏ ਅੰਡਰਬ੍ਰਿਜ ਦੇ ਥੱਲੇ ਤੋਂ ਉਹ ਲੰਘ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੇ ਇਕ ਝੋਨੇ ਦੇ ਭਰੇ ਟਰੱਕ ਨੇ ਉਸ ਨੂੰ ਜਬਰਦਸਤ ਟਰੱਕ ਮਾਰ ਕੇ ਟਰੱਕ ਦੇ ਹੇਠਾਂ ਲੈ ਲਿਆ। ਜਿਸ ਨਾਲ ਉਸਦੇ ਅੱਗੇ ਜਾ ਰਹੇ ਇਕ ਮੋਟਰਸਾਈਕਲ ਨੂੰ ਤੇ 2 ਹੋਰ ਨੌਜਵਾਨ ਬੀਰਬਲ ਉਰਫ ਬਬਲੂ ਪੁੱਤਰ ਜਸਵਿਦਰ ਸਿੰਘ ਤੇ ਰੋਹਿਤ ਵਾਸੀ ਪਿੰਡ ਡੇਰਾ ਸੈਯਦਾਂ ਵੀ ਲਪੇਟ 'ਚ ਆ ਗਏ ਪਰ ਖੁਸ਼ਕਿਸਮਤੀ ਨਾਲ ਉਕਤ 2 ਨੌਜਵਾਨਾਂ ਨੇ ਮੋਟਰਸਾਈਕਲ ਤੋਂ ਛਾਲ ਮਾਰ ਕੇ ਜਾਨ ਬਚਾ ਲਈ।...

ਫੋਟੋ - http://v.duta.us/eqdjqgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/EDv4YwAA

📲 Get Kapurthala-Phagwara News on Whatsapp 💬