ਭਿਆਨਕ ਸੜਕ ਹਾਦਸੇ 'ਚ ਭੂਆ-ਭਤੀਜੇ ਦੀ ਮੌਤ

  |   Punjabnews

ਕਰਤਾਰਪੁਰ,(ਸਾਹਨੀ): ਸ਼ਹਿਰ 'ਚ ਅੱਜ ਸ਼ਾਮ ਕਰਤਾਰਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ਸੇਂਟ ਫ੍ਰਾਂਸਿਸ ਸਕੂਲ ਨੇੜੇ ਕਲਮਾ ਗੇਟ ਕੋਲ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਕਾਰ ਸਵਾਰ ਭੂਆ-ਭਤੀਜੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਰਬਜੀਤ ਸਿੰਘ ਵਾਸੀ ਲੁਧਿਆਣਾ ਤੇ ਉਸ ਦੀ ਭੂਆ ਗੁਰਦੀਪ ਕੌਰ ਪਤਨੀ ਕਰਨੈਲ ਸਿੰਘ ਵਾਸੀ ਲਕਸ਼ਮੀ ਕਲੋਨੀ ਲੁਧਿਆਣਾ ਅੰਮ੍ਰਿਤਸਰ ਵੱਲ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸ ਦੌਰਾਨ ਜਦ ਉਹ ਕਰਤਾਰਪੁਰ ਤੋਂ ਕੁੱਝ ਕਿਲੋਮੀਟਰ ਰਾਏਪੁਰ ਤੋਂ ਕਰੀਬ 2 ਕਿਲੋਮੀਟਰ ਪਿੱਛੇ ਪਿੰਡ ਹਲਵਾ ਦੇ ਗੇਟ ਨੇੜੇ ਪਹੁੰਚੇ ਤਾਂ ਸੜਕ ਡਿਵਾਈਡਰ 'ਤੇ ਲੱਗੇ ਪੌਦਿਆਂ ਨੂੰ ਪਾਣੀ ਦੇ ਟੈਂਕਰ ਨਾਲ ਜਾ ਟਕਰਾਏ। ਜਿਸ ਦੌਰਾਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਗੁਰਦੀਪ ਕੌਰ ਦੇ ਪਰਸ ਤੋਂ ਉਨ੍ਹਾਂ ਬਾਰੇ ਪਛਾਣ ਹੋ ਸਕੀ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਮੋਬਾਇਲ 'ਤੇ ਫੋਨ ਆਉਣ 'ਤੇ ਹੋਰ ਜਾਣਕਾਰੀ ਪ੍ਰਾਪਤ ਹੋਈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਜਲੰਧਰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਫੋਟੋ - http://v.duta.us/v0anSQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/1NEN_gAA

📲 Get Punjab News on Whatsapp 💬