ਲਾਇਸੈਂਸ ਫੀਸ ਜਮ੍ਹਾ ਨਾ ਕਰਵਾਉਣ 'ਤੇ 4 ਠੇਕੇ ਸੀਲ

  |   Gurdaspurnews

ਗੁਰਦਾਸਪੁਰ, (ਹਰਮਨਪ੍ਰੀਤ)- ਸ਼ਾਮ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਸ਼ਹਿਰ 'ਚ ਚਲ ਰਹੇ ਕੁਝ ਠੇਕਿਆਂ ਦੀ ਫੀਸ ਜਮ੍ਹਾ ਨਾ ਹੋਣ ਕਾਰਣ 4 ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ। ਇਸ ਸਬੰਧੀ ਈ. ਟੀ. ਓ. ਲਵਜਿੰਦਰ ਸਿੰਘ ਬਰਾਡ਼ ਨੇ ਦੱਸਿਆ ਕਿ ਠੇਕੇਦਾਰਾਂ ਨੇ 15 ਤਰੀਕ ਤੱਕ ਬੈਂਕ ਵਿਚ ਲਾਇਸੈਂਸ ਫੀਸ ਜਮ੍ਹਾ ਕਰਵਾਉਣੀ ਹੁੰਦੀ ਹੈ। ਪਰ ਅੱਜ ਸ਼ਹਿਰ 'ਚ ਇਕ ਗਰੁੱਪ ਵੱਲੋੋਂ ਅੰਤਿਮ ਤਰੀਕ ਨਿਕਲਣ ਦੇ ਬਾਵਜੂਦ ਫੀਸ ਜਮ੍ਹਾ ਨਹੀਂ ਕਰਵਾਈ ਗਈ ਸੀ। ਇਸ ਕਾਰਣ ਵਿਭਾਗ ਦੀ ਟੀਮ ਨੇ ਸ਼ਾਮ 5 ਵਜੇ ਸ਼ਹਿਰ ਦੇ ਮੱਛੀ ਮਾਰਕੀਟ, ਗਰੀਨ ਹੋਟਲ ਨੇਡ਼ੇ, ਪ੍ਰੇਮ ਨਗਰ ਅਤੇ ਬਹਿਰਾਮਪੁਰ ਰੋਡ ਵਾਲੇ ਠੇਕੇ ਸੀਲ ਕਰ ਦਿੱਤੇ। ਪਰ ਸਬੰਧਤ ਠੇਕੇਦਾਰ ਵੱਲੋਂ ਤੁਰੰਤ ਕੈਸ਼ ਦੇ ਰੂਪ ਵਿਚ ਫੀਸ ਜਮ੍ਹਾ ਕਰਵਾ ਦਿੱਤੇ ਜਾਣ 'ਤੇ 6.30 ਵਜੇ ਦੇ ਕਰੀਬ ਇਹ ਠੇਕੇ ਬਹਾਲ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਮੂਹ ਠੇਕੇਦਾਰ ਸਮੇਂ ਸਿਰ ਫੀਸ ਜਮ੍ਹਾ ਕਰਵਾਉਣ ਨੂੰ ਯਕੀਨੀ ਬਣਾਉਣ, ਨਹੀਂ ਤਾਂ ਭਵਿੱਖ ਵਿਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ।

ਫੋਟੋ - http://v.duta.us/UN6PLAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/EQcZWgAA

📲 Get Gurdaspur News on Whatsapp 💬