ਸ਼ਹਿਰ ਦੇ ਹਰ ਫਲੈਟ ਦੀ ਪ੍ਰਾਪਰਟੀ ਟੈਕਸ ਜਾਂਚ ਸ਼ੁਰੂ

  |   Jalandharnews

ਜਲੰਧਰ (ਇੰਟ.)- ਆਪਣੀ ਇਨਕਮ ਵਧਾਉਣ ਦੇ ਮੰਤਵ ਨਾਲ ਜਲੰਧਰ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਜੋ ਨਵੀਂ ਯੋਜਨਾ ਬਣਾਈ ਹੈ ਉਸ ਦੇ ਤਹਿਤ ਸ਼ਹਿਰ 'ਚ ਹਰ ਫਲੈਟ ਦੀ ਪ੍ਰਾਪਰਟੀ ਟੈਕਸ ਜਾਂਚ ਸ਼ੁਰੂ ਕੀਤੀ ਗਈ ਹੈ। ਨਿਗਮ ਕਮਿਸ਼ਨਰ ਦੀਪਰਵ ਲਾਕੜਾ ਅਤੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੂੰ ਮਿਲੇ ਹੁਕਮਾਂ ਦੇ ਆਧਾਰ 'ਤੇ ਪ੍ਰਾਪਰਟੀ ਟੈਕਸ ਸੁਪਰਡੈਂਟ ਮਹੀਪ ਸਰੀਨ ਤੇ ਭੁਪਿੰਦਰ ਸਿੰਘ ਬੜਿੰਗ ਨੇ ਖੁਦ ਇਸ ਮੁਹਿੰਮ ਦੀ ਅਗਵਾਈ ਸੰਭਾਲੀ ਹੈ।

ਉਨ੍ਹਾਂ ਦੱਸਿਆ ਕਿ ਸ਼ਹਿਰ 'ਚ 40 ਦੇ ਕਰੀਬ ਕੰਪਲੈਕਸ ਅਜਿਹੇ ਹਨ, ਜਿਨ੍ਹਾਂ 'ਚ 3000 ਤੋਂ ਵੱਧ ਫਲੈਟ ਬਣੇ ਹੋਏ ਹਨ। ਇਨ੍ਹਾਂ 'ਚੋਂ ਜੀ. ਟੀ. ਬੀ. ਨਗਰ ਦੇ ਡਾਇਨੈਮਿਕ ਅਪਾਰਟਮੈਂਟਸ, ਨਕੋਦਰ ਰੋਡ ਦੇ ਸਿਲਵਰ ਓਕ ਅਪਾਰਟਮੈਂਟਸ, ਹਾਊਸਿੰਗ ਬੋਰਡ ਕਾਲੋਨੀ ਅਰਬਨ ਅਸਟੇਟ ਫੇਜ਼-1 ਦੇ ਅਪਾਰਟਮੈਂਟ ਆਦਿ ਦੀ ਜਾਂਚ ਦੌਰਾਨ 146 ਨੋਟਿਸ ਸਰਵ ਕੀਤੇ ਗਏ ਹਨ ਅਤੇ 55 ਹਜ਼ਾਰ ਤੋਂ ਵੱਧ ਰਕਮ ਵਸੂਲੀ ਜਾ ਚੁੱਕੀ ਹੈ। ਆਉਣ ਵਾਲੇ ਦਿਨਾਂ 'ਚ ਹਰ ਫਲੈਟ 'ਤੇ ਦਸਤਕ ਦੇ ਕੇ ਪ੍ਰਾਪਰਟੀ ਟੈਕਸ ਰਿਕਾਰਡ ਜਾਂਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਕਾਲੋਨੀਆਂ ਵਿਚ ਪ੍ਰਾਪਰਟੀ ਟੈਕਸ ਦੀ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਕਮਰਸ਼ੀਅਲ ਸੰਸਥਾਵਾਂ ਨੂੰ ਸੀਲ ਕਰਨ ਦੀ ਕਾਰਵਾਈ ਵੀ ਜਾਰੀ ਹੈ।...

ਫੋਟੋ - http://v.duta.us/Qdw1-QAA

ਇਥੇ ਪਡ੍ਹੋ ਪੁਰੀ ਖਬਰ - - http://v.duta.us/MRwumwAA

📲 Get Jalandhar News on Whatsapp 💬