ਸਸਕਾਰ ਲਈ ਨਹੀਂ ਸੀ ਪੈਸੇ, ਪੁੱਤ ਦੀ ਲਾਸ਼ ਛੱਡ ਫਰਾਰ ਹੋਏ ਮਾਂ-ਬਾਪ

  |   Ludhiana-Khannanews

ਲੁਧਿਆਣਾ (ਤਰੁਣ) : ਸਸਕਾਰ ਲਈ ਪੈਸੇ ਨਾ ਹੋਣ ਕਾਰਨ ਮਾਂ-ਬਾਪ ਆਪਣੇ ਪੁੱਤ ਦੀ ਲਾਸ਼ ਕਮਰੇ 'ਚ ਛੱਡ ਕੇ ਹੀ ਫਰਾਰ ਹੋ ਗਏ। ਬੇਟੇ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਕਈ ਪੱਖਾਂ ਵੱਲ ਇਸ਼ਾਰੇ ਕਰ ਰਹੀ ਹੈ। ਦੱਬੀ ਜ਼ੁਬਾਨ 'ਚ ਇਲਾਕੇ ਦੇ ਲੋਕ ਘਰੇਲੂ ਕਲੇਸ਼ ਕਾਰਣ ਕਤਲ ਦੀ ਗੱਲ ਵੀ ਕਹਿ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਫਤਿਹਗੜ੍ਹ ਮੁਹੱਲਾ, ਗਾਂਧੀ ਨਗਰ ਇਲਾਕੇ 'ਚ ਦੁਸਹਿਰੇ ਦੀ ਰਾਤ ਬਜ਼ੁਰਗ ਪਤੀ-ਪਤਨੀ ਆਪਣੇ ਬੇਟੇ ਨਾਲ ਲੁਧਿਆਣਾ ਪੁੱਜੇ ਅਤੇ ਇਕ ਘਰ 'ਚ ਕਿਰਾਏ ਦੇ ਕਮਰੇ ਦੀ ਮੰਗ ਕਰਨ ਲੱਗੇ। ਇਲਾਕੇ ਦੀ ਇਕ ਬਜ਼ੁਰਗ ਔਰਤ ਨੇ ਤਿੰਨਾਂ ਨੂੰ ਇਕ ਕਮਰਾ ਕਿਰਾਏ 'ਤੇ ਦੇ ਦਿੱਤਾ। ਰੋਜ਼ਾਨਾ ਤਿੰਨਾਂ 'ਚ ਲੜਾਈ-ਝਗੜਾ ਹੁੰਦਾ ਸੀ। ਇਸੇ ਗੱਲ ਤੋਂ ਦੁਖੀ ਹੋ ਕੇ ਮਾਲਕਣ ਨੇ ਉਨ੍ਹਾਂ ਨੂੰ ਕਮਰਾ ਖਾਲੀ ਕਰਨ ਦੀ ਗੱਲ ਕਹੀ।...

ਫੋਟੋ - http://v.duta.us/kufRJgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/MJKCiQAA

📲 Get Ludhiana-Khanna News on Whatsapp 💬