ਸਿਹਤ ਵਿਭਾਗ ਟੀਮ ਵਲੋਂ 330 ਕਿੱਲੋ ਖੋਇਆ ਜ਼ਬਤ

  |   Ludhiana-Khannanews

ਲੁਧਿਆਣਾ, (ਸਹਿਗਲ)- ਤਿਉਹਾਰਾਂ ਦੇ ਦਿਨਾਂ 'ਚ ਦੂਜੇ ਸੂਬਿਆਂ ਤੋਂ ਘਟੀਆ ਕੁਆਲਟੀ ਦੇ ਖਾਦ ਪਦਾਰਥਾਂ ਦੀ ਸਪਲਾਈ ਦਾ ਕੰਮ ਤੇਜ਼ੀ ਨਾਲ ਜਾਰੀ ਹੈ, ਜਿਸ ਦੀ ਉਦਾਹਰਣ ਵਜੋਂ ਮੰਗਲਵਾਰ ਲੁਧਿਆਣਾ 'ਚ ਸਿਹਤ ਵਿਭਾਗ ਦੀ ਟੀਮ ਨੇ ਨਾਕਾ ਲਗਾ ਕੇ 330 ਕਿੱਲੋ ਖੋਇਆ ਫੜਿਆ, ਜਿਸ ਨੂੰ ਬੀਕਾਨੇਰ ਤੋਂ ਇੱਥੇ ਸਪਲਾਈ ਕਰ ਕੇ ਲਿਆਂਦਾ ਜਾ ਰਿਹਾ ਸੀ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਮੰਗਲਵਾਰ ਨਾਕਾ ਲਗਾ ਕੇ ਇਕ ਕਾਰ ਨੂੰ ਰੋਕਿਆ, ਜਿਸ 'ਚ ਬੀਕਾਨੇਰ ਤੋਂ ਸਪਲਾਈ ਹੋਇਆ ਖੋਇਆ ਹੁਸ਼ਿਆਰਪੁਰ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਪਲਾਈ ਲਈ ਲਿਜਾਇਆ ਜਾ ਰਿਹਾ ਸੀ। ਪੁੱਛਗਿੱਛ ਦੌਰਾਨ ਖੋਇਆ ਲਿਆ ਰਹੇ ਵਿਅਕਤੀ ਨੇ ਦੱਸਿਆ ਕਿ ਖੋਏ ਦੀ ਸਪਲਾਈ 180 ਤੋਂ 200 ਰੁਪਏ ਕਿੱਲੋ ਤੱਕ ਹੋਈ ਹੈ। ਉਨ੍ਹਾਂ ਕਿਹਾ ਕਿ ਇੰਨੇ ਘੱਟ ਰੇਟਾਂ ਨੂੰ ਦੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ, ਜਦੋਂ ਖੋਏ ਦੀ ਜਾਂਚ ਕੀਤੀ ਗਈ ਤਾਂ ਉਹ ਘਟੀਆ ਪੱਧਰ ਦਾ ਲੱਗਾ। ਮੌਕੇ 'ਤੇ ਉਨ੍ਹਾਂ ਨੇ ਸੈਂਪਲ ਲੈ ਕੇ ਉਸ ਨੂੰ ਨਸ਼ਟ ਕਰਵਾ ਦਿੱਤਾ।...

ਫੋਟੋ - http://v.duta.us/BiuAogAA

ਇਥੇ ਪਡ੍ਹੋ ਪੁਰੀ ਖਬਰ - - http://v.duta.us/AqMO7QAA

📲 Get Ludhiana-Khanna News on Whatsapp 💬