100 ਦੇਸ਼ਾਂ ਦੇ ਡਿਪਲੋਮੈਟ ਆਉਣਗੇ ਸ੍ਰੀ ਦਰਬਾਰ ਸਾਹਿਬ, ਪੰਗਤ 'ਚ ਬੈਠ ਕੇ ਛਕਣਗੇ ਲੰਗਰ

  |   Amritsarnews

ਅੰਮ੍ਰਿਤਸਰ/ਨਵੀਂ ਦਿੱਲੀ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ 12 ਨਵੰਬਰ ਨੂੰ ਪੂਰੇ ਦੇਸ਼ 'ਚ ਵਿਸ਼ੇਸ਼ ਸਮਾਗਮ ਅਯੋਜਿਤ ਕੀਤੇ ਜਾਣਗੇ। ਇਸੇ ਕ੍ਰਮ 'ਚ ਲਗਭਗ 100 ਦੇਸ਼ਾਂ ਦੇ ਡਿਪਲੋਮੈਟ 22 ਅਕਤੂਬਰ ਨੂੰ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਪੰਗਤ 'ਚ ਬੈਠ ਕੇ ਲੰਗਰ ਛਕਣਗੇ।

ਇਸ ਤੋਂ ਇਲਾਵਾ ਵਿਦੇਸ਼ੀ ਪ੍ਰਤੀਨਿਧੀਆਂ ਨੂੰ ਸਿੱਖ ਧਰਮ ਦਾ ਮਹੱਤਵ ਸਮਝਾਉਣ ਲਈ ਸੁਲਤਾਨਪੁਰ ਲੋਧੀ 'ਚ ਵਿਸ਼ੇਸ਼ ਸ਼ਬਦ-ਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਕੇਂਦਰ ਤੋਂ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ, ਹਰਸਿਮਰਤ ਕੌਰ ਅਤੇ ਹੋਰ ਨੇਤਾ ਵਫਦ ਦੇ ਨਾਲ ਆ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਫਦ ਨਾਲ ਦਿੱਲੀ 'ਚ ਮੁਲਾਕਾਤ ਕਰ ਸਕਦੇ ਹਨ।

ਫੋਟੋ - http://v.duta.us/uf58QgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/fmwg6gAA

📲 Get Amritsar News on Whatsapp 💬