550ਵੇਂ ਪ੍ਰਕਾਸ਼ ਪੁਰਬ ਮੌਕੇ ਸਿਟੀ ਇੰਸਟੀਚਿਊਟ ਨੇ ਬਣਾਇਆ ਅਨੋਖਾ ਰਿਕਾਰਡ (ਵੀਡੀਓ)

  |   Punjabnews

ਜਲੰਧਰ (ਸੋਨੂੰ)- ਜਲੰਧਰ ਸਿਟੀ ਇੰਸਟੀਚਿਊਟ ਸ਼ਾਹਪੁਰ ਕੈਂਪਸ 'ਚ ਮੈਨੇਜਮੈਂਟ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਅਨੋਖਾ ਰਿਕਾਰਡ ਬਣਾਇਆ ਗਿਆ। ਦਰਅਸਲ ਸਿਟੀ ਇੰਸਟੀਚਿਊਟ ਸ਼ਾਹਪੁਰ ਕੈਂਪਸ 'ਚ ਵਿਦਿਆਰਥੀਆਂ ਵੱਲੋਂ 3 ਮਿੰਟ 39 ਸੈਕਿੰਡ 'ਚ 550 ਕਿਸਮ ਦੇ ਸੈਂਡਵਿਚ ਤਿਆਰ ਕਰਕੇ ਇੰਸਟੀਚਿਊਟ ਦਾ ਨਾਂ ਲਿੰਮਕਾ ਬੁੱਕਾ ਆਫ ਰਿਕਾਰਡ 'ਚ ਦਰਜ ਕਰਵਾਇਆ ਗਿਆ ਹੈ।

ਸਿਟੀ ਇੰਸਟੀਚਿਊਟ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਐੱਮ. ਡੀ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਰਮਾਡਾ ਹੋਟਲ ਦੇ ਜਨਰਲ ਮੈਨੇਜਰ ਵਿਸ਼ਾਲ, ਐੱਚ.ਆਰ. ਮੈਨੇਜਰ ਰੋਹਿਤ, ਸ਼ਾਹਪੁਰ ਕੈਂਪਸ ਦੇ ਡਾਇਰੈਕਟਰ ਡਾ. ਜੀ. ਐੱਸ. ਕਾਲੜਾ, ਡਾਇਰੈਕਟਰ ਡਾ. ਭਰਤ ਕਪੂਰ ਅਤੇ ਦਿਓਲ ਛਾਬੜਾ ਦੀ ਮੌਜੂਦਗੀ 'ਚ ਵਿਦਿਆਰਥੀਆਂ ਨੇ ਇਹ ਸੈਂਡਵਿਚ ਤਿਆਰ ਕੀਤੇ। ਇਨ੍ਹਾਂ ਸੈਂਡਵਿਚਾਂ 'ਚ ਤੁਰਈ, ਬ੍ਰੋਕਲੀ ਸਾਸ ਦੇ ਨਾਲ ਚਿਪੋਟਲ ਸਾਸ , ਪੁਦੀਨਾ, ਮਿਊਨੀਜ਼, ਸਵੀਟ ਚਿੱਲੀ ਸਾਸ ਆਦਿ ਦੀ ਵਰਤੋਂ ਕੀਤੀ ਗਈ ਹੈ।...

ਫੋਟੋ - http://v.duta.us/AA_9cQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/SswD5gAA

📲 Get Punjab News on Whatsapp 💬