'ਆਪ' 'ਚ ਵਾਪਸ ਆਉਣ 'ਤੇ ਸੁਣੋ ਕੀ ਬੋਲੇ ਮਾਸਟਰ ਬਲਦੇਵ ਸਿੰਘ (ਵੀਡੀਓ)

  |   Punjabnews

ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਹਲਕਾ ਜੈਤੋ ਦੇ ਐੱਮ.ਐੱਲ.ਏ. ਮਾਸਟਰ ਬਲਦੇਵ ਸਿੰਘ ਨੇ ਆਮ ਆਦਮੀ ਪਾਰਟੀ ਦਾ ਪਲਾ ਫੜ੍ਹਨ ਤੋਂ ਬਾਅਦ ਅੱਜ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਚ ਉਨ੍ਹਾਂ ਦੀ ਵਾਪਸੀ ਪੁਰਾਣੇ ਸਾਥੀਆਂ ਦੀ ਮਹਿਫਲ ਸਦਕਾ ਹੋਈ ਹੈ। ਉਨ੍ਹਾਂ ਦਾ ਪੰਜਾਬ ਏਕਤਾ ਪਾਰਟੀ ਨਾਲ ਕੋਈ ਗਿਲਾ-ਸ਼ਿਰਵਾ ਨਹੀਂ। ਸੁਖਪਾਲ ਸਿੰਘ ਖਹਿਰਾ ਮੇਰੇ ਛੋਟੇ ਭਰਾ ਵਰਗੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ 2 ਪਹਿਲਾਂ ਹੀ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਰਟੀ 'ਚ ਮੁੜ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਆਗੂ ਨੇ ਇਹ ਨਹੀਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਪਾਰਟੀ ਕਿਉਂ ਛੱਡੀ ਸੀ ਜਾਂ ਅੱਗੇ ਕੀ ਕਰਨਾ ਹੈ। ਮੈਂ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਹਾਂ। ਮੇਰੇ ਸੈੱਲ ਬਹੁਤ ਜ਼ਿਆਦਾ ਘੱਟ ਗਏ ਹਨ। ਡਾਕਟਰ ਨੇ ਮੈਨੂੰ ਬੋਲਣ ਤੋਂ ਬਿਲਕੁਲ ਮਨ੍ਹਾ ਕੀਤਾ ਹੋਇਆ ਹੈ। ਸਿਹਤ ਠੀਕ ਨਾ ਹੋਣ ਕਾਰਨ ਮੈਂ ਬਹੁਤਾ ਕੰਮ ਵੀ ਨਹੀਂ ਕਰ ਸਕਦਾ।...

ਇਥੇ ਪਡ੍ਹੋ ਪੁਰੀ ਖਬਰ - - http://v.duta.us/t6EHiwAA

📲 Get Punjab News on Whatsapp 💬