ਐੱਸ.ਟੀ.ਐੱਫ ਸੰਗਰੂਰ ਵਲੋਂ 1300 ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ

  |   Sangrur-Barnalanews

ਸੰਗਰੂਰ (ਬੇਦੀ)-ਸਪੈਸ਼ਲ ਟਾਸਕ ਫੋਰਸ, ਸੰਗਰੂਰ ਵਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਡਾ. ਸੰਦੀਪ ਗਰਗ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਸ ਸੰਗਰੂਰ ਅਤੇ ਸ੍ਰੀ ਗੁਰਪ੍ਰੀਤ ਸਿੰਘ, ਸਹਾਇਕ ਇੰਸਪੈਕਟਰ ਜਨਰਲ ਪੁਲਸ, ਐੱਸ.ਟੀ.ਐੱਫ. ਪਟਿਆਲਾ ਰੇਜ,ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਟੀ.ਐੱਫ. ਟੀਮ ਸੰਗਰੂਰ ਵਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 1300 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਸ੍ਰੀ ਰਵਿੰਦਰ ਭੱਲਾ ਇੰਸਪੈਕਟਰ ਸਪੈਸ਼ਲ ਟਾਸਕ ਫੋਰਸ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਟੀ.ਐੱਫ. ਟੀਮ ਸੰਗਰੂਰ ਦੇ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਸਮੇਤ ਹੌਲਦਾਰ ਜਸਵੰਤ ਸਿੰਘ,ਸਿਪਾਹੀ ਹਰਫੂਲ ਸਿੰਘ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ 'ਚ ਖਾਈ ਚੌਕ ਬਾਹਦ ਪਿੰਡ ਖਾਈ ਥਾਣਾ ਲਹਿਰਾ ਮੌਜੂਦ ਸੀ ਤਾਂ ਸਾਹਮਣੇ ਖਾਈ ਬੱਸ ਸਟੈਂਡ 'ਤੇ ਇਕ ਵਿਅਕਤੀ ਜਿਸ ਨੇ ਹੱਥ 'ਚ ਮੋਮੀ ਕਾਗਜ਼ ਦਾ ਲਿਫਾਫਾ ਫੜਿਆ ਹੋਇਆ ਸੀ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਉਸਨੇ ਆਪਣੇ ਹੱਥ 'ਚ ਫੜ੍ਹੇ ਲਿਫਾਫੇ ਨੂੰ ਜ਼ਮੀਨ 'ਤੇ ਸੁੱਟ ਕੇ ਭੱਜਣ ਲੱਗਾ ਤਾਂ ਉਸ ਵਲੋਂ ਸੁੱਟੇ ਲਿਫਾਫੇ 'ਚੋਂ ਗੋਲੀਆਂ ਦੇ ਪੱਤੇ ਥੱਲੇ ਜ਼ਮੀਨ 'ਤੇ ਖਿੱਲਰ ਗਏ ਤਾਂ ਪੁਲਸ ਪਾਰਟੀ ਨੇ ਉਸ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਵਲੋਂ ਸੁੱਟੇ ਮੋਮੀ ਲਿਫਾਫੇ ਨੂੰ ਚੈੱਕ ਕਰਨ ਤੇ ਉਸ 'ਚੋਂ 1300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀ ਦੀ ਪਛਾਣ ਜੰਟਾ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਪਿੰਡ ਰਾਏਧਰਾਣਾ ਥਾਣਾ ਲਹਿਰਾ ਜ਼ਿਲਾ ਸੰਗਰੂਰ ਵਜੋ ਹੋਈ ।ਦੋਸ਼ੀ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰਕੇ ਇਸਦੇ ਵਿਰੁੱਧ ਥਾਣਾ ਲਹਿਰਾ ਜ਼ਿਲਾ ਸੰਗਰੂਰ ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਰਜਿਟਰ ਕੀਤਾ ਗਿਆ ।ਦੋਸ਼ੀ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਵਿਰੁੱਧ ਥਾਣਾ ਦਿੜਬਾ ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਹੋਇਆ ਸੀ, ਜਿਸ 'ਚ ਇਸ ਨੂੰ ਮਾਨਯੋਗ ਅਦਾਲਤ ਵਲੋਂ 10 ਸਾਲ ਦੀ ਸਜ਼ਾ ਹੋਈ ਸੀ ਜੋ ਇਹ ਸਜ਼ਾ ਪੂਰੀ ਕਰਕੇ ਬਾਹਰ ਆਇਆ ਸੀ ।ਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਸ਼ੇ ਦੀ ਸਪਲਾਈ ਲਾਇਨ ਤੋੜਨ ਦੀ ਕੋਸ਼ਿਸ ਕੀਤੀ ਜਾਵੇਗੀ।

ਫੋਟੋ - http://v.duta.us/10Ep5QAA

ਇਥੇ ਪਡ੍ਹੋ ਪੁਰੀ ਖਬਰ - - http://v.duta.us/kkgtJgAA

📲 Get Sangrur-barnala News on Whatsapp 💬