ਕੂੜੇ ਨੂੰ ਵੱਖ ਨਾ ਕਰਨ 'ਤੇ ਲੋਕਾਂ ਦੇ ਕੱਟੇ ਚਲਾਨ, ਨਿਗਮ ਨੇ ਦਿੱਤੀ ਚੇਤਾਵਨੀ

  |   Punjabnews

ਚੰਡੀਗੜ੍ਹ (ਰਾਏ) : ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਨਾ ਕਰਨ 'ਤੇ ਬੁੱਧਵਾਰ ਨੂੰ 103 ਲੋਕਾਂ ਦਾ ਨਗਰ ਨਿਗਮ ਨੇ ਚਲਾਨ ਕੀਤਾ। ਇਸਦੇ ਨਾਲ ਹੀ 4 ਵੇਸਟ ਕੁਲੈਕਟਰਾਂ ਦੇ ਵੀ ਚਲਾਨ ਕੀਤੇ ਗਏ, ਜਿਨ੍ਹਾਂ ਨੇ ਘਰਾਂ ਤੋਂ ਗਿੱਲਾ-ਸੁੱਕਿਆ ਕੂੜਾ ਵੱਖ ਕੀਤੇ ਬਿਨਾਂ ਹੀ ਚੁੱਕਿਆ। ਦੱਸ ਦਈਏ ਕਿ ਮੰਗਲਵਾਰ ਨੂੰ ਵੀ ਨਿਗਮ ਨੇ 40 ਲੋਕਾਂ ਦੇ ਚਲਾਨ ਕੱਟੇ ਸਨ। ਇਸ ਯੋਜਨਾ ਨੂੰ 11 ਅਕਤੂਬਰ ਨੂੰ ਸ਼ੁਰੂ ਕੀਤਾ ਗਿਆ ਸੀ। ਮਤਲਬ ਦੋ ਦਿਨਾਂ 'ਚ ਨਿਗਮ ਨੇ 143 ਲੋਕਾਂ ਦੇ ਚਲਾਨ ਕੱਟੇ ਹਨ। ਨਿਗਮ ਕਮਿਸ਼ਨਰ ਕੇ. ਕੇ. ਯਾਦਵ ਦੇ ਆਦੇਸ਼ਾਂ 'ਤੇ ਨਿਗਮ ਦੇ ਸਵੱਛਤਾ ਵਿੰਗ ਦੀ ਵੱਖ-ਵੱਖ ਟੀਮਾਂ ਨੇ ਪੂਰੇ ਸ਼ਹਿਰ 'ਚ ਆਪਣੇ-ਆਪਣੇ ਖੇਤਰਾਂ ਦਾ ਦੌਰਾ ਕੀਤਾ।। ਜਾਂਚ ਦੌਰਾਨ ਬੁੱਧਵਾਰ ਨੂੰ ਨਿਗਮ ਨੇ 103 ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ। ਸਾਲਿਡ ਵੇਸਟ ਮੈਨੇਜਮੈਂਟ ਰੂਲਜ਼-2016 ਅਨੁਸਾਰ ਹਰ ਇਕ ਨੂੰ 200 ਜੁਰਮਾਨਾ ਵੀ ਲੱਗੇਗਾ।...

ਫੋਟੋ - http://v.duta.us/tcT9jwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/P75YLAAA

📲 Get Punjab News on Whatsapp 💬