ਖਰੜ 'ਚ ਪਰਾਲੀ ਸਾੜਨ ਤੋਂ ਰੋਕਣ ਲਈ 'ਕੋ-ਆਰਡੀਨੇਟਰ' ਨਿਯੁਕਤ

  |   Chandigarhnews

ਖਰੜ (ਸ਼ਸ਼ੀ) : ਖਰੜ ਦੇ ਐੱਸ. ਡੀ. ਐੱਮ. ਹਿਮਾਂਸ਼ੂ ਜੈਨ ਆਈ. ਏ. ਐੱਸ. ਵਲੋਂ ਖਰੜ ਸਬ ਡਵੀਜ਼ਨ 'ਚ ਮੌਜੂਦਾ ਸੀਜ਼ਨ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕੋ-ਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਅਧਿਕਾਰੀਆਂ ਅਤੇ ਕਾਰਕੁੰਨਾਂ ਦੀ ਡਿਊਟੀ ਹੀ ਬਤੌਰ ਕੋ-ਆਰਡੀਨੇਟਰ ਦੇ ਤੌਰ 'ਤੇ ਲਾਈ ਗਈ ਹੈ। ਇਹ ਅਧਿਕਾਰੀ ਪਰਾਲੀ ਨੂੰ ਅੱਗ ਲਾਉਣ ਦੀ ਸੂਚਨਾ ਮਿਲਣ 'ਤੇ ਪ੍ਰਦੂਸ਼ਣ ਬੋਰਡ ਮੋਹਾਲੀ ਨੂੰ ਸੂਚਿਤ ਕਰਨਗੇ। ਅਧਿਕਾਰੀ ਪਹਿਲਾਂ ਆਪਣੇ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨਗੇ। ਜਾਰੀ ਨਿਰਦੇਸ਼ਾਂ ਮੁਤਾਬਕ ਜੇਕਰ ਝੋਨੇ ਦੀ ਫਸਲ ਦੀ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਤਾਂ ਪਹਿਲਾਂ ਇਸ ਸਬੰਧੀ ਰਿਪੋਰਟ ਐੱਸ. ਡੀ. ਐੱਮ. ਦੇ ਦਫਤਰ 'ਚ ਜਮ੍ਹਾਂ ਕਰਾਉਣੀ ਪਵੇਗੀ।

ਫੋਟੋ - http://v.duta.us/QttDOwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/TEBYQwAA

📲 Get Chandigarh News on Whatsapp 💬