ਗੁਰੂਧਾਮਾਂ ਦੇ ਦਰਸ਼ਨਾਂ ਲਈ ਮੋਟਰਸਾਈਕਲਾਂ 'ਤੇ ਮਲੇਸ਼ੀਆ ਤੋਂ ਭਾਰਤ ਪੁੱਜੇ ਸਿੱਖ ਸ਼ਰਧਾਲੂ

  |   Bhatinda-Mansanews

ਤਲਵੰਡੀ ਸਾਬੋ (ਮਨੀਸ਼) : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਥੇ ਪੂਰੀ ਦੁਨੀਆ 'ਚ ਵੱਸਦੀ ਨਾਨਕ ਨਾਮਲੇਵਾ ਸੰਗਤ ਇਸ ਦਿਨ ਨੂੰ ਸਪੈਸ਼ਲ ਬਣਾਉਣ ਲਈ ਕੁਝ ਨਾ ਕੁਝ ਖਾਸ ਕਰ ਰਹੀ ਹੈ। ਉਥੇ ਹੀ ਮਲੇਸ਼ੀਆ 'ਚ ਵੱਸਦੇ ਇਹ 20 ਸਿੱਖ ਪੰਜ ਤਖਤ ਸਾਹਿਬਾਨ ਦੇ ਦਰਸ਼ਨ ਦੀਦਾਰਿਆਂ ਲਈ ਮੋਟਰਸਾਈਕਲ ਯਾਤਰਾ ਕਰ ਰਹੇ ਹਨ। ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਇਸ ਜਥੇ ਦਾ ਭਰਵਾਂ ਸਵਾਗਤ ਕੀਤਾ ਗਿਆ। ਟੀਮ ਮੈਂਬਰਾਂ ਨੇ ਦੱਸਿਆ ਕਿ 25 ਸਤੰਬਰ ਤੋਂ ਚੱਲੀ ਇਹ ਮੋਟਰਸਾਈਕਲ ਯਾਤਰਾ 5 ਤਖਤ ਸਾਹਿਬਾਨ ਸਮੇਤ ਭਾਰਤ ਤੇ ਪਾਕਿਸਤਾਨ 'ਚ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨ ਕਰ ਵਾਪਸ ਮਲੇਸ਼ੀਆ ਪਰਤੇਗੀ। ਉਨ੍ਹਾਂ ਭਾਰਤ ਤੇ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਲਏ ਗਏ ਫੈਸਲੇ ਦਾ ਵੀ ਸਵਾਗਤ ਕੀਤਾ।...

ਫੋਟੋ - http://v.duta.us/V2NPHAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/PHo1awAA

📲 Get Bhatinda-Mansa News on Whatsapp 💬