ਚੰਡੀਗੜ੍ਹ ਪੁਲਸ ਦਾ ਕਾਰਨਾਮਾ, ਗੱਡੀ 'ਚ ਬੈਠੇ ਚਾਲਕ ਦਾ ਕੱਟਿਆ 'ਨੋ ਪਾਰਕਿੰਗ ਦਾ ਚਲਾਨ

  |   Chandigarhnews

ਚੰਡੀਗੜ੍ਹ (ਸੁਸ਼ੀਲ) : ਫੈਸਟੀਵਲ ਸੀਜ਼ਨ 'ਚ ਮਾਰਕੀਟਾਂ ਦੇ ਬਾਹਰ ਜਾਮ ਤੋਂ ਨਿਜ਼ਾਤ ਦਿਵਾਉਣ ਲਈ ਟ੍ਰੈਫਿਕ ਪੁਲਸ ਲਗਾਤਾਰ ਚਲਾਨ ਕੱਟਣ 'ਚ ਲੱਗੀ ਹੋਈ ਹੈ। ਸੈਕਟਰ-19 'ਚ ਸੜਕ 'ਤੇ ਗੱਡੀ ਰੋਕ ਕੇ ਇੰਤਜ਼ਾਰ ਕਰ ਰਹੇ ਟ੍ਰੈਫਿਕ ਮਾਰਸ਼ਲ ਨੂੰ ਪੁਲਸ ਨੇ ਨੋ ਪਾਰਕਿੰਗ ਦਾ ਚਲਾਨ ਕਰ ਦਿੱਤਾ। ਟ੍ਰੈਫਿਕ ਮਾਰਸ਼ਲ ਐੱਮ. ਐੱਮ. ਖਾਨ ਨੇ ਦੋਸ਼ ਲਾਇਆ ਕਿ ਚਲਾਨਿੰਗ ਅਫਸਰ ਏ. ਐੱਸ. ਆਈ. ਗੁਰਚੇਤਨ ਸਿੰਘ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਡੀ. ਐੱਸ. ਪੀ. ਐਡਮਿਨ ਦੇ ਦਫ਼ਤਰ ਜਾ ਕੇ ਦਿੱਤੀ।

ਖਾਨ ਨੇ ਕਿਹਾ ਕਿ ਜੇਕਰ ਗੱਡੀ ਦੇ ਅੰਦਰ ਚਾਲਕ ਬੈਠਾ ਹੈ ਤਾਂ ਪੁਲਸ ਨੋ ਪਾਰਕਿੰਗ ਦਾ ਚਲਾਨ ਨਹੀਂ ਕਰ ਸਕਦੀ ਪਰ ਏ. ਐੱਸ. ਆਈ. ਨੇ ਸਾਰੇ ਕਾਇਦੇ ਨਿਯਮ ਤੋੜ ਦਿੱਤੇ। ਉਸ ਨੇ ਤਾਂ ਸਿਰਫ ਚਲਾਨਾਂ ਦਾ ਟੀਚਾ ਪੂਰਾ ਕਰਨਾ ਸੀ। ਮਨੀਮਾਜਰਾ ਸਥਿਤ ਮਾਡਰਨ ਹਾਊਸਿੰਗ ਕੰਪਲੈਕਸ ਨਿਵਾਸੀ ਐੱਮ. ਐੱਮ. ਖਾਨ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਉਹ ਸੈਕਟਰ-19 ਦੀ ਮਾਰਕੀਟ ਕੋਲ ਸੜਕ 'ਤੇ ਗੱਡੀ ਖੜ੍ਹੀ ਕਰ ਕੇ ਦੋਸਤ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇੰਨੇ 'ਚ ਏ. ਐੱਸ. ਆਈ. ਗੁਰਚੇਤਨ ਸਿੰਘ ਉੱਥੇ ਆਏ ਅਤੇ ਉਸਨੇ ਚਲਾਨ ਬੁੱਕ ਗੱਡੀ ਦੇ ਬੋਨਟ 'ਤੇ ਜ਼ੋਰ ਨਾਲ ਮਾਰੀ। ਏ. ਐੱਸ. ਆਈ. ਨੇ ਆਉਂਦੇ ਹੋਏ ਗੱਡੀ ਦੇ ਕਾਗਜ਼ਾਤ ਮੰਗੇ।...

ਫੋਟੋ - http://v.duta.us/YUnB8wAA

ਇਥੇ ਪਡ੍ਹੋ ਪੁਰੀ ਖਬਰ - - http://v.duta.us/I46vsgAA

📲 Get Chandigarh News on Whatsapp 💬