ਜਿਮਖਾਨਾ ਕਲੱਬ ਦੀ ਨਵੀਂ ਟੀਮ 'ਚ 'ਖਟਾਸ' ਆਉਣੀ ਸ਼ੁਰੂ

  |   Jalandharnews

ਜਲੰਧਰ (ਖੁਰਾਣਾ)- ਜੁਲਾਈ ਮਹੀਨੇ 'ਚ ਜਲੰਧਰ ਜਿਮਖਾਨਾ ਕਲੱਬ ਦੀ ਨਵੀਂ ਟੀਮ ਚੁਣ ਕੇ ਆਈ ਸੀ, ਜਿਸ ਨੂੰ ਕੰਮ ਕਰਦੇ ਹੋਏ ਅਜੇ 3 ਮਹੀਨੇ ਹੀ ਹੋਏ ਹਨ ਕਿ ਨਵੀਂ ਟੀਮ 'ਚ ਖਟਾਸ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ। ਇਸ ਬਾਬਤ ਪਹਿਲਾਂ ਸੰਕੇਤ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਕਲੱਬ ਪ੍ਰਧਾਨ ਅਤੇ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥਾ ਦੀ ਅਗਵਾਈ ਵਿਚ ਬੈਠਕ ਦੌਰਾਨ ਨਵੇਂ ਬਣੇ ਖਜ਼ਾਨਚੀ ਅਮਿਤ ਕੁਕਰੇਜਾ ਨੇ ਕਾਫੀ ਲਾਊਂਜ ਨੂੰ ਤੋੜ ਕੇ ਨਵੇਂ ਸਿਰੇ ਤੋਂ ਬਣਾਏ ਜਾ ਰਹੇ ਫਾਈਨ ਡਾਇਨਿੰਗ ਰੈਸਟੋਰੈਂਟਸ 'ਤੇ ਹੋਣ ਜਾ ਰਹੇ ਕਰੀਬ 27 ਲੱਖ ਰੁਪਏ ਤੋਂ ਜ਼ਿਆਦਾ ਦੇ ਖਰਚ ਨੂੰ ਮੁੱਦਾ ਬਣਾ ਦਿੱਤਾ। ਦਰਅਸਲ ਐਗਜ਼ੀਕਿਊਟਿਵ ਬੈਠਕ ਦੇ ਏਜੰਡੇ ਵਿਚ ਪ੍ਰਸਤਾਵ ਰੱਖਿਆ ਗਿਆ ਸੀ ਕਿ ਕਾਫੀ ਲਾਊਂਜ ਦੀ ਥਾਂ 'ਤੇ ਬਣ ਰਹੇ ਰੈਸਟੋਰੈਂਟ ਦਾ ਨਵਾਂ ਨਾਂ ਫਾਈਨਲ ਕੀਤਾ ਜਾਵੇ। ਇਸ ਪ੍ਰਸਤਾਵ 'ਤੇ ਚਰਚਾ ਕਰਦੇ ਹੋਏ ਅਮਿਤ ਕੁਕਰੇਜਾ ਨੇ ਸਵਾਲ ਕੀਤਾ ਕਿ ਜਦੋਂ ਇਹ ਫੈਸਲਾ ਹੋ ਚੁੱਕਾ ਸੀ ਕਿ ਇਸ ਪ੍ਰਾਜੈਕਟ 'ਤੇ 10 ਲੱਖ ਤੋਂ ਜ਼ਿਆਦਾ ਰਕਮ ਖਰਚ ਨਹੀਂ ਕੀਤੀ ਜਾਵੇਗੀ ਤਾਂ ਹੁਣ ਇਸ ਰਾਸ਼ੀ ਨੂੰ ਇੰਨਾ ਕਿਉਂ ਵਧਾਇਆ ਗਿਆ। ਉਨ੍ਹਾਂ ਦਾ ਇਹ ਵੀ ਸਵਾਲ ਸੀ ਕਿ ਰਕਮ ਖਰਚ ਕਰਦੇ ਸਮੇਂ ਤਾਂ ਐਗਜ਼ੀਕਿਊਟਿਵ ਬੈਠਕ ਵਿਚ ਸਲਾਹ ਨਹੀਂ ਕੀਤੀ ਗਈ ਪਰ ਹੁਣ ਉਸ ਰੈਸਟੋਰੈਂਟ ਦਾ ਨਾਂ ਰੱਖਣ ਲਈ ਐਗਜ਼ੀਕਿਊਟਿਵ ਦੀ ਬੈਠਕ ਬੁਲਾਈ ਗਈ।...

ਫੋਟੋ - http://v.duta.us/OIFS8gAA

ਇਥੇ ਪਡ੍ਹੋ ਪੁਰੀ ਖਬਰ - - http://v.duta.us/CUQ8iwAA

📲 Get Jalandhar News on Whatsapp 💬