ਤਰਨਤਾਰਨ 'ਚ ਪਾਣੀ ਵਾਲੀ ਟੈਂਕੀ ਦੀ ਛੱਤ 'ਤੇ ਦਿਸੇ 3 ਸ਼ੱਕੀ

  |   Punjabnews

ਤਰਨਤਾਰਨ,(ਰਮਨ): ਸ਼ਹਿਰ ਦੀ ਦੁਸਹਿਰਾ ਗਰਾਊਂਡ 'ਚ 3 ਅਣਪਛਾਤੇ ਵਿਅਕਤੀ ਦੇਰ ਰਾਤ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਦੇਖਦੇ ਸਾਰ ਹੀ ਸਥਾਨਕ ਲੋਕਾਂ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਤਰਨਤਾਰਨ ਦੇ ਐਸ. ਐਸ. ਪੀ. ਪੁਲਸ ਪਾਰਟੀ ਸਮੇਤ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ। ਜਾਣਕਾਰੀ ਮੁਤਾਬਕ ਗਾਂਧੀ ਗਰਾਊਂਡ 'ਚ ਮਜ਼ਬੂਤ ਨਗਰ ਕੌਂਸਲ ਦੀ ਇਕ ਵੱਡੀ ਪਾਣੀ ਵਾਲੀ ਟੈਂਕੀ ਦੀ ਛੱਤ 'ਤੇ 3 ਸ਼ੱਕੀ ਵਿਅਕਤੀਆਂ ਦੇ ਜਾਣ ਦੇ ਬਾਅਦ ਨੇੜਲੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਜਿਨ੍ਹਾਂ ਵਲੋਂ ਸ਼ੱਕੀ ਵਿਅਕਤੀਆਂ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਡੀ. ਐਸ. ਪੀ. ਸਿਟੀ ਸੁੱਚਾ ਸਿੰਘ ਦੇ ਇਲਾਵਾ ਐਸ. ਐਸ. ਪੀ. ਧਰੁਵ ਦਹਿਆ ਵੀ ਮੌਕੇ 'ਤੇ ਪਹੁੰਚ ਗਏ। ਖਬਰ ਲਿਖੇ ਜਾਣ ਤਕ ਦੇਰ ਰਾਤ ਸ਼ਹਿਰ ਦੀ ਸਾਰੀ ਪੀ. ਸੀ. ਆਰ. ਟੀਮਾਂ, ਥਾਣਾ ਇੰਚਾਰਜ ਡੀ. ਐਸ. ਪੀ. ਸਿਟੀ ਹੋਰ ਪੁਲਸਕਰਮਚਾਰੀਆਂ ਵਲੋਂ ਪੁਲਸ ਟੈਂਕੀ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਸੀ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਮੌਕੇ ਤੋਂ 3 ਸ਼ੱਕੀ ਵਿਅਕਤੀ ਜੋ ਟੈਂਕੀ ਦੀ ਛੱਤ 'ਤੇ ਚੜੇ ਸਨ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਟੈਂਕੀ ਦੇ ਬਿਲਕੁਲ ਨੇੜੇ ਨੂਰਮਹਿਲ ਦਾ ਡੇਰਾ ਹੈ, ਨਾਲ ਹੀ ਕਾਂਗਰਸੀ ਵਿਧਾਇਕ ਦਾ ਦਫਤਰ, ਚਰਚ ਤੇ ਗਾਂਧੀ ਪਾਰਕ ਮੌਜੂਦ ਹੈ।

ਫੋਟੋ - http://v.duta.us/w9YtdgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/W4m9sgAA

📲 Get Punjab News on Whatsapp 💬