ਬਿਆਸ ਦਰਿਆ 'ਚੋਂ ਪੋਕਲੇਨ ਨਾਲ ਰੇਤ ਕੱਢਦਾ ਨੌਜਵਾਨ ਡੁੱਬਾ

  |   Punjabnews

ਕਾਹਨੂੰਵਾਨ,(ਸੁਨੀਲ): ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਭੈਣੀ ਪਸਵਾਲ ਨੇੜਿਓਂ ਲੰਘਦੇ ਦਰਿਆ ਬਿਆਸ 'ਚੋਂ ਰੇਤ ਕੱਢਦੇ ਸਮੇਂ ਇਕ ਨੌਜਵਾਨ ਡੁੱਬ ਗਿਆ। ਦਰਿਆ 'ਚ ਡੁੱਬੇ ਨੌਜਵਾਨ ਦੇ ਭਰਾ ਤੀਰਥ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਸ ਦਾ ਭਰਾ ਗੁਰਦੀਪ ਸਿੰਘ (23) ਪੁੱਤਰ ਸਵਰਨ ਸਿੰਘ ਪੋਕਲੇਨ ਮਸ਼ੀਨ 'ਤੇ ਕੰਮ ਸਿੱਖਣ ਲਈ ਪਹਿਲੇ ਦਿਨ ਗਿਆ ਸੀ। ਭੈਣੀ ਪਸਵਾਲ ਵਿਖੇ ਦਰਿਆ ਬਿਆਸ 'ਚੋਂ ਰੇਤ-ਬੱਜਰੀ ਕੱਢਣ ਲਈ ਇਕ ਪੋਕਲੇਨ ਮਸ਼ੀਨ ਸਵਾਰ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਚਲਦੇ ਦਰਿਆ 'ਚ ਕੰਮ ਕਰਦੇ ਸਮੇਂ ਗੁਰਦੀਪ ਸਿੰਘ ਮਸ਼ੀਨ ਤੋਂ ਬਾਹਰ ਨਿਕਲਦੇ ਸਮੇਂ ਅਚਾਨਕ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਉਹ ਪਾਣੀ 'ਚ ਡਿੱਗ ਕੇ ਡੁੱਬ ਗਿਆ। ਮੌਕੇ 'ਤੇ ਹਾਜ਼ਰ ਲੋਕਾਂ ਨੇ ਉਸ ਦੀ ਬਹੁਤ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਾ ਚੱਲ ਸਕਿਆ। ਤੀਰਥ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਦੇਰ ਰਾਤ ਮਿਲੀ, ਜਿਸ ਬਾਰੇ ਲਿਖਤੀ ਰਿਪੋਰਟ ਥਾਣਾ ਭੈਣੀ ਮੀਆਂ ਖਾਂ 'ਚ ਦਿੱਤੀ ਗਈ ਹੈ।...

ਫੋਟੋ - http://v.duta.us/wNmyVQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/05XbzwAA

📲 Get Punjab News on Whatsapp 💬