ਬੰਦ ਹੋਇਆ ਪੰਜਾਬ ਦਾ ਬਾਇਓਮਾਸ ਬਿਜਲੀ ਪਲਾਂਟ

  |   Patialanews

ਪਟਿਆਲਾ (ਪਰਮੀਤ)- ਪੰਜਾਬ ਸਰਕਾਰ ਨੇ ਬੰਦ ਕੀਤੇ ਬਠਿੰਡਾ ਥਰਮਲ ਪਲਾਂਟ ਦਾ ਇਕ ਯੂਨਿਟ ਪਰਾਲੀ ਦੇ ਆਧਾਰ 'ਤੇ ਚਾਲੂ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਪਰ ਇਸ ਦੌਰਾਨ ਪਟਿਆਲਾ ਜ਼ਿਲੇ ਦੇ ਪਿੰਡ ਬਘੌਰਾ ਵਿਚਲਾ ਪਰਾਲੀ ਆਧਾਰਿਤ ਪਲਾਂਟ ਬੰਦ ਹੋ ਗਿਆ ਹੈ।12 ਮੈਗਾਵਾਟ ਦਾ ਇਹ ਪਲਾਂਟ ਮੁੰਬਈ ਆਧਾਰਿਤ ਪ੍ਰਾਈਵੇਟ ਅਪਰੇਟਰ ਮੈਸ. ਪੰਜਾਬ ਬਾਇਓਮਾਸ ਪਾਵਰ ਲਿਮਟਿਡ (ਪੀ ਬੀ ਪੀ ਐਲ) ਵੱਲੋਂ ਚਲਾਇਆ ਜਾ ਰਿਹਾ ਸੀ ਜੋ ਕਿ ਸਾਲਾਨਾ 1.2 ਲੱਖ ਟਨ ਪਰਾਲੀ ਦੀ ਵਰਤੋਂ ਬਿਜਲੀ ਪੈਦਾਵਾਰ ਵਾਸਤੇ ਕਰਦਾ ਸੀ ਤੇ ਇਸਦੀ ਬਦੌਲਤ 12 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਸੀ। ਇਸ ਵਲੋਂ ਪਾਵਰਕਾਮ ਨੂੰ 6 ਰੁਪਏ ਪ੍ਰਤੀ ਯੂਨਿਟ ਦੀ ਦਰ 'ਤੇ ਬਿਜਲੀ ਸਪਲਾਈ ਕੀਤੀ ਜਾ ਰਹੀ ਸੀ ਪਰ ਇਸਦੀ ਆਪਣੀ ਲਾਗਤ ਜ਼ਿਆਦਾ ਆਉਂਦੀ ਸੀ, ਜਿਸ ਕਾਰਨ ਕੰਪਨੀ ਕਰਜ਼ੇ ਦੇ ਜਾਲ ਵਿਚ ਫਸ ਗਈ ਤੇ ਫਿਰ ਇਸ 'ਚੋਂ ਨਿਕਲ ਨਹੀਂ ਸਕੀ। ਹੁਣ ਪਲਾਂਟ ਬੰਦ ਪਿਆ ਹੈ ਤੇ ਪਰਾਲੀ ਸਪਲਾਈ ਕਰਨ ਵਾਲੇ ਕਿਸਾਨਾਂ ਦੇ ਬਕਾਏ ਵੀ ਇਸ ਵੱਲ ਖੜ੍ਹੇ ਹਨ।...

ਫੋਟੋ - http://v.duta.us/0WKozgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/RiIT0AAA

📲 Get Patiala News on Whatsapp 💬