ਮੁਕਤਸਰ 'ਚ ਚੋਰਾਂ ਦਾ ਖੌਫ, 32 ਬੋਰ ਰਿਵਾਲਵਰ, ਸੋਨੇ ਦੇ ਗਹਿਣੇ ਕੀਤੇ ਚੋਰੀ

  |   Punjabnews

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਬੀਤੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਘਰਾਂ 'ਚ ਚੋਰਾਂ ਵਲੋਂ ਕਰੀਬ ਢਾਈ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਦਰਜ ਕੀਤੇ ਪਹਿਲੇ ਮਾਮਲੇ 'ਚ ਸਥਾਨਕ ਨਰਸਰੀ ਵਾਲੀ ਗਲੀ ਫੱਤਣਵਾਲਾ ਇਨਕਲੇਵ ਵਾਸੀ ਕੋਮਲ ਪਾਸੀ ਨੇ ਦੱਸਿਆ ਕਿ ਉਹ ਘਰ ਦਾ ਘਰੇਲੂ ਸਾਮਾਨ ਖਰੀਦਣ ਲਈ ਆਪਣੀ ਭੈਣ ਨਾਲ ਬਾਜ਼ਾਰ ਗਈ ਸੀ। ਘਰ ਵਾਪਸ ਆਉਣ 'ਤੇ ਮੇਨ ਗੇਟ ਦਾ ਤਾਲਾ ਉਸੇ ਤਰ੍ਹਾਂ ਲੱਗਾ ਹੋਇਆ ਸੀ ਪਰ ਬਾਥਰੂਮ ਨਾਲ ਬਣੇ ਕਮਰੇ ਦੀ ਕੁੰਡੀ ਟੁੱਟੀ ਹੋਈ ਸੀ ਅਤੇ ਕਪੜੇ ਆਦਿ ਖਿਲਰੇ ਹੋਏ ਸਨ। ਅਲਮਾਰੀ ਖੁੱਲੀ ਪਈ ਸੀ, ਜਿਸ 'ਚ ਪਿਆ ਉਸਦੇ ਪਤੀ ਦਾ 32 ਬੋਰ ਦਾ ਰਿਵਾਲਵਰ, 6 ਜਿੰਦਾ ਕਾਰਤੂਸ, ਦੋ ਸੋਨੇ ਦੇ ਕੰਗਨ ਆਦਿ ਮੌਜੂਦ ਨਹੀਂ ਸਨ। ਉਸ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਬਣਦੀ ਹੈ।...

ਫੋਟੋ - http://v.duta.us/6MvEYAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/VJAgWgAA

📲 Get Punjab News on Whatsapp 💬