ਮੋਤਾ ਸਿੰਘ ਨਗਰ 'ਚ ਸਥਿਤ 27 ਮਰਲੇ ਦੇ ਪਲਾਟ ਨੂੰ ਲੈ ਕੇ ਛਿੜਿਆ ਵਿਵਾਦ

  |   Jalandharnews

ਜਲੰਧਰ (ਜ.ਬ.) - ਸਥਾਨਕ ਮੋਤਾ ਸਿੰਘ ਨਗਰ 'ਚ ਸਥਿਤ 27 ਮਰਲੇ ਦੇ ਪਲਾਟ ਨੂੰ ਲੈ ਕੇ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 27 ਮਰਲੇ ਪਲਾਟ 'ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ 'ਚ ਉਨ੍ਹਾਂ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਇਸ ਪਲਾਟ 'ਚ ਰਹਿ ਰਹੇ ਹਨ। ਬੀਤੇ ਕੁਝ ਮਹੀਨਿਆਂ ਦੌਰਾਨ ਅਗਰਵਾਲ ਡਾਬੇ ਦੇ ਸੰਚਾਲਕ ਨੇ ਇਸ ਪਲਾਟ ਨੂੰ ਉਸ ਦੇ ਮਾਲਕ ਤੋਂ ਖਰੀਦ ਲਿਆ, ਜਿਸ ਦੇ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਕੇਸ ਅਦਾਲਤ 'ਚ ਚੱਲ ਰਿਹਾ। ਇਸ ਕੇਸ 'ਚ ਉਨ੍ਹਾਂ ਨੂੰ ਸਟੇਟਸ ਕੋ ਮਿਲਿਆ ਹੈ, ਜਿਸ ਦੇ ਬਾਵਜੂਦ ਆਏ ਦਿਨ ਗੁੰਡਿਆਂ ਵਲੋਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਇਸ ਪਲਾਟ ਨੂੰ ਖਾਲੀ ਕਰੋ। ਉਨ੍ਹਾਂ ਕਿਹਾ ਕਿ ਨਾ ਤਾਂ ਪੁਲਸ ਉਨ੍ਹਾਂ ਦੀ ਸ਼ਿਕਾਇਤ ਸੁਣ ਰਹੀ ਹੈ ਤੇ ਨਾ ਹੀ ਪ੍ਰਸ਼ਾਸਨ। ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਬਰਨ ਘਰਾਂ ਤੋਂ ਕੱਢਿਆ ਗਿਆ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪਲਾਟ ਖਾਲੀ ਕਰਵਾਇਆ ਗਿਆ।...

ਫੋਟੋ - http://v.duta.us/wsGfrQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/NlSdzAAA

📲 Get Jalandhar News on Whatsapp 💬