ਰੇਲਵੇ ਅੰਡਰ ਬ੍ਰਿਜ ਬਣ ਗਏ ਲੋਕਾਂ ਦੀ ਜਾਨ ਦਾ ਖੌਅ, ਵਿਭਾਗ ਕੁੰਭਕਰਨੀ ਨੀਂਦ ਸੁੱਤਾ

  |   Kapurthala-Phagwaranews

ਸੁਲਤਨਪੁਰ ਲੋਧੀ (ਧੀਰ)- 550ਵੇਂ ਪ੍ਰਕਾਸ਼ ਪੁਰਬ ਮੌਕੇ ਰੇਲਵੇ ਵੱਲੋਂ ਰੇਲਵੇ ਸਟੇਸ਼ਨ ਦੀਆਂ ਦੋਵਾਂ ਸਾਈਡਾਂ 'ਤੇ ਬਣਾਏ ਗਏ ਅੰਡਰ ਬ੍ਰਿਜ ਲੋਕਾਂ ਦੀ ਜਾਨ ਦਾ ਖੌਅ ਬਣ ਗਏ ਹਨ, ਜਿਸ ਕਾਰਨ ਲੋਕਾਂ 'ਚ ਬਹੁਤ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ। ਗੌਰਤਲਬ ਹੈ ਕਿ ਰੇਲਵੇ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੋਵੇਂ ਫਾਟਕਾਂ ਡੱਲਾ ਸਾਹਿਬ ਅਤੇ ਕਰਮਜੀਤਪੁਰ ਸਾਈਡ 'ਤੇ ਵੱਡੀ ਗਿਣਤੀ 'ਚ ਆ ਰਹੀ ਸੰਗਤ ਦੇ ਮੱਦੇਨਜ਼ਰ ਰੇਲਵੇ ਫਾਟਕ ਬੰਦ ਹੋਣ ਸਮੇਂ ਸੰਗਤਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ 2 ਅੰਡਰ ਬ੍ਰਿਜ ਬਣਾਏ ਗਏ ਸਨ। ਉਕਤ ਅੰਡਰ ਬ੍ਰਿਜ ਬਣਾਉਣ ਸਮੇਂ ਵਰਤੀ ਗਈ ਅਣਗਹਿਲੀ ਅਤੇ ਕਥਿਤ ਤੌਰ 'ਤੇ ਲਾਪਰਵਾਹੀ ਕਾਰਨ ਅੰਡਰ ਬ੍ਰਿਜ ਬਹੁਤ ਘੱਟ ਚੌੜੇ ਬਣਾਏ ਗਏ ਹਨ, ਜਿਸ ਤੋਂ ਇਕੋ ਸਮੇਂ 2 ਵਾਹਨਾਂ ਦਾ ਇਕੱਠੇ ਗੁਜ਼ਰਨਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੈ। ਅੰਡਰ ਬ੍ਰਿਜ ਦੇ ਬਣਾਉਣ ਸਮੇਂ ਬਲਾਇੰਡ ਟਰਨ (ਮੋੜ) ਦਾ ਵੀ ਕੋਈ ਬਿਲਕੁਲ ਖਿਆਲ ਨਹੀਂ ਰੱਖਿਆ ਗਿਆ, ਜਿਸ ਨਾਲ ਕਿਸੇ ਵੀ ਸਾਈਡ ਤੋਂ ਆਉਣ ਵਾਲੇ ਵਾਹਨਾਂ ਦਾ ਆਪਸ 'ਚ ਪਤਾ ਨਾ ਲੱਗਣ 'ਤੇ ਕੁਝ ਦਿਨਾਂ 'ਚ ਅੱਧੀ ਦਰਜਨ ਤੋਂ ਵੱਧ ਦੁਰਘਟਨਾਵਾਂ ਹੋ ਗਈਆਂ ਹਨ।...

ਫੋਟੋ - http://v.duta.us/l5V7tQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/fksWnwAA

📲 Get Kapurthala-Phagwara News on Whatsapp 💬