ਲੁਧਿਆਣਾ 'ਚ 'ਡੇਂਗੂ' ਨੇ ਮਚਾਇਆ ਕਹਿਰ, ਹੁਣ ਤੱਕ 4 ਮਰੀਜ਼ਾਂ ਦੀ ਮੌਤ

  |   Punjabnews

ਲੁਧਿਆਣਾ (ਸਹਿਗਲ) : ਸ਼ਹਿਰ 'ਚ ਡੇਂਗੂ ਦੇ ਕਹਿਰ ਕਾਰਨ ਹੁਣ ਤੱਕ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰੀਜ਼ਾਂ 'ਚ 31 ਸਾਲਾ ਪੂਜਾ ਦੀਪਕ ਹਸਪਤਾਲ 'ਚ ਭਰਤੀ ਸੀ, ਜਦੋਂ ਕਿ 4 ਸਾਲਾ ਰੂਬਲ ਲੁਧਿਆਣਾ ਮੈਡੀਵੇਜ ਹਸਪਤਾਲ 'ਚ, 5 ਸਾਲਾ ਰਾਹੁਲ ਮੋਹਨਦੇਈ ਓਸਵਾਲ ਹਸਪਤਾਲ 'ਚ ਅਤੇ 4 ਸਾਲਾ ਪ੍ਰਗਤੀ ਐੱਸ. ਪੀ. ਐੱਸ. ਹਸਪਤਾਲ 'ਚ ਦਾਖਲ ਸੀ। ਸ਼ਹਿਰ ਦੇ ਮੁੱਖ ਹਸਪਤਾਲਾਂ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 800 ਤੋਂ ਪਾਰ ਹੋ ਗਈ ਹੈ, ਜਦੋਂ ਕਿ ਬਾਕੀ ਵਿਭਾਗ ਨੇ ਹੁਣ ਤੱਕ ਕਰੀਬ 110 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਜ਼ਿਲਾ ਐਪੀਡੀਮੋਲੋਜਿਸਟ ਰਮੇਸ਼ ਭਗਤ ਨੇ ਦੱਸਿਆ ਕਿ ਇਨ੍ਹਾਂ ਚਾਰ ਮੌਤਾਂ ਦੀ ਸੂਚਨਾ ਹੁਣ ਤੱਕ ਸਿਹਤ ਵਿਭਾਗ ਦੇ ਕੋਲ ਨਹੀਂ ਪੁੱਜੀ ਹੈ ਅਤੇ ਉਹ ਹਸਪਤਾਲਾਂ ਤੋਂ ਮਰੀਜ਼ਾਂ ਦੀ ਰਿਪੋਰਟ ਮੰਗਵਾ ਲੈਣਗੇ।

ਫੋਟੋ - http://v.duta.us/uePhAQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/9usDUQAA

📲 Get Punjab News on Whatsapp 💬