ਸਟੇਟ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਦੀਆਂ ਅਪੀਲਾਂ ਨੂੰ ਐਡਮਿਟ ਕਰਨ ਤੋਂ ਕੀਤਾ ਇਨਕਾਰ

  |   Jalandharnews

ਜਲੰਧਰ (ਚੋਪੜਾ)- ਪੰਜਾਬ ਨੈਸ਼ਨਲ ਬੈਂਕ ਦੇ ਦੇਣਦਾਰੀ, ਸੁਪਰੀਮ ਕੋਰਟ ਫੈਸਲੇ ਤੋਂ ਬਾਅਦ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਇਨਹਾਂਸਮੈਂਟ ਅਤੇ ਵੱਖ-ਵੱਖ ਅਦਾਲਤਾਂ 'ਚ ਆਏ ਦਿਨੀਂ ਕੇਸਾਂ ਨੂੰ ਹਾਰਨ ਵਾਲੇ ਇੰਪੂਰਵਮੈਂਟ ਟਰੱਸਟ ਦੀ ਆਰਥਿਕ ਬਦਹਾਲੀ ਦੀ ਦਾਸਤਾਨ ਅੱਜ ਕਿਸੇ ਤੋਂ ਲੁਕੀ ਨਹੀਂ ਹੈ। ਉਥੇ ਹੀ ਟਰੱਸਟ 'ਤੇ ਦੇਣਦਾਰੀਆਂ ਦਾ ਲਗਾਤਾਰ ਦਬਾਅ ਵਧਦਾ ਜਾ ਰਿਹਾ ਹੈ।

ਟਰੱਸਟ ਦੀਆਂ ਦਿੱਕਤਾਂ 'ਚ ਇਜ਼ਾਫਾ ਕਰਦੇ ਹੋਏ ਬੀਬੀ ਭਾਨੀ ਕੰਪਲੈਕਸ ਨਾਲ ਸਬੰਧਤ 4 ਕੇਸਾਂ ਦੀਆਂ ਅਪੀਲਾਂ ਨੂੰ ਐਡਮਿਟ ਕਰਨ ਤੋਂ ਇਨਕਾਰਦੇ ਹੋਏ ਟਰੱਸਟ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਹਿਲਾਂ ਜ਼ਿਲਾ ਖਪਤਕਾਰ ਅਦਾਲਤ ਵੱਲੋਂ 4 ਕੇਸਾਂ 'ਚ ਅਲਾਟੀਆਂ ਨੂੰ ਦਿੱਤੇ ਜਾਣ ਵਾਲੇ ਫੰਡਸ ਨੂੰ ਸਟੇਟ ਕਮਿਸ਼ਨ 'ਚ ਜਮ੍ਹਾ ਕਰਵਾਏ, ਉਸ ਤੋਂ ਬਾਅਦ ਹੀ ਟਰੱਸਟ ਦਾ ਪੱਖ ਸੁਣਿਆ ਜਾਵੇਗਾ। ਹੁਣ ਟਰੱਸਟ ਨੇ ਇਕ ਮਹੀਨੇ ਦੇ ਅੰਦਰ ਸਟੇਟ ਕਮਿਸ਼ਨ 'ਚ ਕਰੀਬ 54.60 ਲੱਖ ਰੁਪਏ ਜਮ੍ਹਾ ਕਰਵਾਉਣੇ ਹਨ। ਉਸ ਤੋਂ ਬਾਅਦ ਹੀ ਕਮਿਸ਼ਨ ਟਰੱਸਟ ਦੀਆਂ ਚਾਰੋਂ ਅਪੀਲਾਂ 'ਤੇ ਸੁਣਵਾਈ ਕਰੇਗਾ। ਕਮਿਸ਼ਨ ਦੇ ਨਵੇਂ ਹੁਕਮਾਂ ਨੇ ਚੇਅਰਮੈਨ ਦਲਜੀਤ ਆਹਲੂਵਾਲੀਆ ਅਤੇ ਅਧਿਕਾਰੀਆਂ ਦੀਆਂ ਦਿੱਕਤਾਂ ਨੂੰ ਹੋਰ ਵਧਾ ਦਿੱਤਾ ਹੈ।...

ਫੋਟੋ - http://v.duta.us/5CLIMgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/6Qt5KQAA

📲 Get Jalandhar News on Whatsapp 💬